ਕੈਬਨਿਟ ਮੰਤਰੀ ETO ਨੇ ਜ਼ਮੀਨ ਖਿਸਕਣ ਕਾਰਨ ਪਏ ਟੋਏ ਨੂੰ ਪੂਰਨ ’ਚ ਪਿੰਡ ਵਾਸੀਆਂ ਦੀ ਕੀਤੀ ਮਦਦ

Tuesday, Sep 02, 2025 - 05:15 PM (IST)

ਕੈਬਨਿਟ ਮੰਤਰੀ ETO ਨੇ ਜ਼ਮੀਨ ਖਿਸਕਣ ਕਾਰਨ ਪਏ ਟੋਏ ਨੂੰ ਪੂਰਨ ’ਚ ਪਿੰਡ ਵਾਸੀਆਂ ਦੀ ਕੀਤੀ ਮਦਦ

ਤਰਨਤਾਰਨ/ਹਰੀਕੇ (ਰਮਨ, ਰਾਜੂ, ਸਾਹਿਬ, ਲਵਲੀ)- ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਤਰਨਤਾਰਨ ਜ਼ਿਲੇ ਦੇ ਕਸਬਾ ਹਰੀਕੇ ਨੇੜੇ ਮਰੜ ਪਿੰਡ ਵਿਖੇ ਜ਼ਮੀਨ ਖਿਸਕਣ ਕਾਰਨ ਪਏ 50 ਫੁੱਟ ਡੂੰਘੇ ਅਤੇ 200 ਮੀਟਰ ਚੌੜੇ ਟੋਏ ਨੂੰ ਪੂਰਨ ਵਿਚ ਪਿੰਡ ਵਾਸੀਆਂ ਦੀ ਮਦਦ ਕੀਤੀ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਕਿੜੀਆਂ ਪਿੰਡ ਦੀ ਦਰਿਆ ਨਾਲ ਲੱਗਦੀ ਜ਼ਮੀਨ ਨੂੰ ਲੱਗੀ ਢਾਹ ਦਾ ਵੀ ਮੌਕੇ ’ਤੇ ਪਹੁੰਚ ਕੇ ਜਾਇਜ਼ ਲਿਆ ਗਿਆ ਅਤੇ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਸੀਨੀਅਰ ਆਈ.ਏ.ਐੱਸ ਅਫਸਰ ਬਸੰਤ ਗਰਗ, ਵਰੁਣ ਰੂਜ਼ਮ, ਡਿਪਟੀ ਕਮਿਸ਼ਨਰ ਰਾਹੁਲ ਅਤੇ ਐੱਸ.ਐੱਸ.ਪੀ ਦੀਪਕ ਪਾਰਿਕ ਵੀ ਉਨ੍ਹਾਂ ਦੇ ਨਾਲ ਸਨ।

ਇਹ ਵੀ ਪੜ੍ਹੋ- ਹੜ੍ਹਾਂ ਦੀ ਮਾਰ ਹੇਠ ਅੰਮ੍ਰਿਤਸਰ, 93 ਪਿੰਡ ਬਰਬਾਦ, 49 ਘਰ ਢਹਿ-ਢੇਰੀ ਤੇ ਹਜ਼ਾਰਾਂ ਲੋਕ ਪ੍ਰਭਾਵਿਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News