ਕੈਦੀਆਂ ਨੂੰ ਮਿਲੀ ਵੀਡੀਓ ਕਾਲ ਕਰਨ ਦੀ ਆਜ਼ਾਦੀ

Sunday, Oct 07, 2018 - 04:27 PM (IST)

ਕੈਦੀਆਂ ਨੂੰ ਮਿਲੀ ਵੀਡੀਓ ਕਾਲ ਕਰਨ ਦੀ ਆਜ਼ਾਦੀ

ਨਵੀਂ ਦਿੱਲੀ—ਮਹਾਰਾਸ਼ਟਰ 'ਚ ਮਹਿਲਾ ਕੈਦੀ ਤੇ ਖੁੱਲ੍ਹੀ ਜੇਲ ਦੇ ਕੈਦੀ ਹੁਣ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਵੀਡੀਓ ਕਾਲ ਕਰ ਸਕਦੇ ਹਨ। ਸੂਤਰਾਂ ਅਨੁਸਾਰ ਰਾਜ ਸਰਕਾਰ ਦੇ ਜੇਲ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦਾਅਵਾ ਕੀਤਾ ਕਿ ਕੈਦੀਆਂ ਲਈ ਇਹ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਹੈ। ਅਧਿਕਾਰੀ ਨੇ ਕਿਹਾ ਕਿ ਜੇਲ ਵਿਭਾਗ ਨੇ ਮਹਿਲਾ ਜੇਲਾਂ ਤੇ ਖੁੱਲ੍ਹੀਆਂ ਜੇਲਾਂ 'ਚ ਬੰਦ ਕੈਦੀਆਂ ਲਈ ਸਮਾਰਟ ਵੀਡੀਓ ਕਾਲ ਦੀ ਸਹੂਲਤ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਦੀ ਪੰਜ ਮਿੰਟ ਲਈ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰ ਸਕਦੇ ਹਨ ਤੇ ਇਸ ਸੇਵਾ ਨੂੰ ਵਰਤਣ ਲਈ ਉਨ੍ਹਾਂ ਨੂੰ ਪੰਜ ਰੁਪਏ ਦੇਣੇ ਪੈਣਗੇ। 
ਅਧਿਕਾਰੀ ਨੇ ਦੱਸਿਆ ਕਿ ਵੀਡੀਓ ਕਾਲ ਸੁਵਿਧਾ ਲਈ ਸਮਾਰਟਫੋਨ ਦੇ ਇਸਤੇਮਾਲ ਨਾਲ ਕੈਦੀ ਤੇ ਉਸਦੇ ਪਰਿਵਾਰ ਦੇ ਲੋਕ ਆਹਮੋ-ਸਾਹਮਣੇ ਗੱਲਬਾਤ ਕਰ ਸਕਦੇ ਹਨ ਤੇ ਇਸ ਦੌਰਾਨ ਇਕ ਸਿਪਾਹੀ ਨਜ਼ਰ ਰੱਖੇਗਾ। 


Related News