ਕਰਨਾਟਕ ਜਿੱਤਣ ਮਗਰੋਂ ਕਾਂਗਰਸ ਦਾ ਔਰਤਾਂ ਨੂੰ ਵੱਡਾ ਤੋਹਫ਼ਾ, ਪੂਰੀ ਕੀਤੀ ਇਹ ਗਾਰੰਟੀ

Wednesday, Jun 07, 2023 - 10:46 AM (IST)

ਬੇਂਗਲੁਰੂ- ਕਰਨਾਟਕ ’ਚ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਸ਼ਕਤੀ ਯੋਜਨਾ' ਤਹਿਤ 11 ਜੂਨ ਤੋਂ ਸੂਬੇ ’ਚ ਔਰਤਾਂ ਸਰਕਾਰੀ ਬੱਸਾਂ ’ਚ ਮੁਫ਼ਤ ਯਾਤਰਾ ਕਰ ਸਕਣਗੀਆਂ। ਦਰਅਸਲ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਸਰਕਾਰੀ ਬੱਸਾਂ 'ਚ ਔਰਤਾਂ ਲਈ ਮੁਫ਼ਤ ਯਾਤਰਾ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਉਨ੍ਹਾਂ 5 ਗਰੰਟੀਆਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਸੂਬੇ 'ਚ ਪਾਰਟੀ ਦੇ ਸੱਤਾ 'ਚ ਆਉਣ 'ਤੇ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਰੇਲ ਹਾਦਸਾ: 100 ਤੋਂ ਵੱਧ ਲਾਸ਼ਾਂ ਦੀ ਪਛਾਣ ਬਾਕੀ, DNA ਨਮੂਨੇ ਇਕੱਠੇ ਕਰਨ ਦਾ ਕੰਮ ਸ਼ੁਰੂ

ਅਧਿਕਾਰਕ ਸੂਤਰਾਂ ਮੁਤਾਬਕ ਸਰਕਾਰੀ ਬੱਸਾਂ ’ਚ ਮੁਫ਼ਤ ਯਾਤਰਾ ਦਾ ਲਾਭ ਲੈਣ ਲਈ ਔਰਤਾਂ ਨੂੰ ਸਮਾਰਟ ਕਾਰਡ ਬਣਵਾਉਣਾ ਹੋਵੇਗਾ, ਜੋ ਅਰਜ਼ੀ ਜਮ੍ਹਾ ਕਰਨ ਤੋਂ ਬਾਅਦ ਮੁਹੱਈਆ ਕਰਾਇਆ ਜਾਵੇਗਾ। ਸਮਾਰਟ ਕਾਰਡ ਲਈ ਅਰਜ਼ੀ ਪ੍ਰਕਿਰਿਆ ਅਗਲੇ ਤਿੰਨ ਮਹੀਨਿਆਂ ਤੱਕ ਖੁੱਲ੍ਹੀ ਰਹੇਗੀ। ਅਗਲੇ ਤਿੰਨ ਮਹੀਨਿਆਂ ਵਿਚ ਔਰਤਾਂ 'ਸੇਵਾ ਸਿੰਧੂ' ਸਰਕਾਰੀ ਪੋਰਟਲ ਜ਼ਰੀਏ ਸ਼ਕਤੀ ਸਮਾਰਟ ਕਾਰਡ ਲਈ ਅਪਲਾਈ ਕਰ ਸਕਦੀਆਂ ਹਨ। ਹੁਕਮ ਵਿਚ ਕਿਹਾ ਗਿਆ ਹੈ ਕਿ ਸਮਾਰਟ ਕਾਰਡ ਜਾਰੀ ਹੋਣ ਤੱਕ ਔਰਤਾਂ ਸੂਬਾ ਜਾਂ ਕੇਂਦਰ ਸਰਕਾਰ ਵੱਲੋਂ ਜਾਰੀ ਪਛਾਣ ਪੱਤਰ ਵਿਖਾ ਸਕਦੀਆਂ ਹਨ। 

ਇਹ ਵੀ ਪੜ੍ਹੋ- ਪ੍ਰੇਮੀ ਨਾਲ ਫ਼ਰਾਰ ਹੋਈ ਧੀ ਨੂੰ ਪਿਓ ਨੇ ਐਲਾਨਿਆ ਮ੍ਰਿਤਕ, ਵੰਡੇ 'ਮ੍ਰਿਤ ਭੋਜ' ਦੇ ਕਾਰਡ

ਟਰਾਂਸਜੈਂਡਰ ਵੀ ਸ਼ਕਤੀ ਯੋਜਨਾ ਦਾ ਲਾਭ ਲੈਣ ਦੇ ਪਾਤਰ ਹਨ। ਇਸ ਯੋਜਨਾ ਦਾ ਹਾਲਾਂਕਿ ਲਾਭ ਲੈਣ ਲਈ ਸ਼ਰਤਾਂ ਲਾਗੂ ਹਨ। ਔਰਤਾਂ ਸਿਰਫ ਸਰਕਾਰੀ ਬੱਸਾਂ ’ਚ ਯਾਤਰਾ ਕਰ ਸਕਦੀਆਂ ਹਨ, ਨਾ ਕਿ ਰਾਜਹੰਸ, ਨਾਨ-ਏਸੀ, ਸਲੀਪਰ ਅਤੇ ਐਰਾਵਤ ਵਰਗੀਆਂ ਲਗਜ਼ਰੀ ਬੱਸਾਂ ’ਚ। ਇਸ ਤੋਂ ਇਲਾਵਾ ਇਹ ਯੋਜਨਾ ਸਿਰਫ ਕਰਨਾਟਕ ਦੇ ਮੂਲ ਵਾਸੀਆਂ ਲਈ ਉਪਲੱਬਧ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਅਤੇ ਪੰਜਾਬ ਦੀਆਂ ਬੱਸਾਂ 'ਚ ਔਰਤਾਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਹੈ।

ਇਹ ਵੀ ਪੜ੍ਹੋ- ਦਿੱਲੀ 'ਚ 'ਸਾਕਸ਼ੀ ਮਰਡਰ' ਵਰਗੀ ਇਕ ਹੋਰ ਘਿਨੌਣੀ ਵਾਰਦਾਤ, ਨੌਜਵਾਨ ਦੇ ਕਤਲ ਨਾਲ ਫੈਲੀ ਸਨਸਨੀ


Tanu

Content Editor

Related News