ਭਾਜਪਾ ਨੇਤਰੀ ਸੋਨਾਲੀ ਫੋਗਾਟ ਨਾਲ ਧੋਖਾਦੇਹੀ
Friday, Dec 27, 2019 - 11:03 AM (IST)

ਹਿਸਾਰ (ਸਵਾਮੀ)–ਭਾਜਪਾ ਦੀ ਨੇਤਰੀ ਅਤੇ ਟਿਕਟਾਕ ਸਟਾਰ ਸੰਤ ਨਗਰ ਦੀ ਵਾਸੀ ਸੋਨਾਲੀ ਫੋਗਾਟ ਨਾਲ ਧੋਖਾਦੇਹੀ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਆਪਣੇ 2 ਦਿਓਰਾਂ ਵਿਕਾਸ ਅਤੇ ਦਿਪੇਸ਼ ਤੇ ਉਨ੍ਹਾਂ ਦੀਆਂ ਪਤਨੀਆਂ ਕੋਨਿਕਾ ਅਤੇ ਮੋਨਿਕਾ ਸਮੇਤ 6 ਵਿਅਕਤੀਆਂ ਵਿਰੁੱਧ ਇਕ ਪਲਾਟ, ਇਕ ਦੁਕਾਨ ਅਤੇ 35 ਲੱਖ ਰੁਪਏ ਹੜੱਪਣ ਦਾ ਦੋਸ਼ ਲਾਇਆ ਹੈ। ਐੱਚ.ਟੀ.ਐੱਮ. ਪੁਲਸ ਨੇ ਆਜ਼ਾਦ ਨਗਰ ਵਾਸੀ ਵਿਕਾਸ, ਦਿਪੇਸ਼, ਕੋਨਿਕਾ, ਮੋਨਿਕਾ ਅਤੇ ਰਿਸ਼ਤੇਦਾਰਾਂ ਭਾਗਵੰਤੀ ਅਤੇ ਰਾਮ ਅਵਤਾਰ ਮਿੱਤਲ ਵਿਰੁੱਧ ਮਾਮਲੇ ਦਰਜ ਕੀਤੇ ਹਨ।