ਸ਼ੇਅਰ ਬਾਜ਼ਾਰ ’ਚ ਵਧੇ ਫਰਾਡ, ਬੈਂਗਲੁਰੂ ਦੇ ਲੋਕਾਂ ਨੂੰ 4 ਮਹੀਨਿਆਂ ’ਚ ਲੱਗਾ 197 ਕਰੋੜ ਦਾ ਚੂਨਾ
Sunday, May 26, 2024 - 12:18 PM (IST)
ਨਵੀਂ ਦਿੱਲੀ (ਇੰਟ.) - ਆਈ. ਟੀ. ਸਿਟੀ ਬੈਂਗਲੁਰੂ ’ਚ ਪਿਛਲੇ ਕੁਝ ਸਮੇਂ ਦੌਰਾਨ ਸ਼ੇਅਰ ਬਾਜ਼ਾਰ ਫਰਾਡ ਦੇ ਮਾਮਲਿਆਂ ’ਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ 4 ਮਹੀਨਿਆਂ ’ਚ ਸ਼ਹਿਰ ਦੇ ਲੋਕਾਂ ਨੂੰ ਕੁੱਲ 197 ਕਰੋੜ ਰੁਪਏ ਦਾ ਚੂਨਾ ਲੱਗਾ ਹੈ। ਸੂਤਰਾਂ ਮੁਤਾਬਕ ਬੈਂਗਲੁਰੂ ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਪਿਛਲੇ ਚਾਰ ਮਹੀਨਿਆਂ ’ਚ ਕੁੱਲ 735 ਅਜਿਹੇ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ’ਚ ਨਿਵੇਸ਼ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਨੂੰ ਅੰਜਾਮ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਕ ਵੀ ਮਾਮਲੇ ’ਚ ਪੁਲਸ ਰਿਕਵਰੀ ਕਰਨ ’ਚ ਸਫਲ ਨਹੀਂ ਰਹੀ। ਉੱਥੇ ਹੀ, 10 ਫੀਸਦੀ ਮਾਮਲਿਆਂ ’ਚ ਸਿਰਫ ਬੈਂਕ ਖਾਤਿਆਂ ਨੂੰ ਹੀ ਫ੍ਰੀਜ਼ ਕੀਤਾ ਜਾ ਸਕਿਆ ਹੈ।
ਇਹ ਵੀ ਪੜ੍ਹੋ : 1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ
ਹਰ ਦਿਨ ਦਰਜ ਹੋ ਰਹੇ 8 ਮਾਮਲੇ
ਫਰਵਰੀ ਮਹੀਨੇ ’ਚ ਸ਼ੇਅਰ ਬਾਜ਼ਾਰ ਫਰਾਡ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸਾਈਬਰ ਪੁਲਸ ਨੇ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾਈ ਹੈ। ਪੁਲਸ ਅਨੁਸਾਰ ਇਕੱਲੇ ਫਰਵਰੀ 2024 ਵਿਚ ਹੀ ਹਰ ਦਿਨ ਸ਼ੇਅਰ ਬਾਜ਼ਾਰ ਫਰਾਡ ਨਾਲ ਜੁੜੇ 8 ਮਾਮਲੇ ਦਰਜ ਹੋਏ ਹਨ। ਕੁੱਲ 237 ਮਾਮਲਿਆਂ ’ਚ ਲੋਕਾਂ ਤੋਂ ਨਿਵੇਸ਼ ਦੇ ਨਾਂ ’ਤੇ 88 ਕਰੋੜ ਰੁਪਏ ਦੀ ਠੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ’ਚ ਲੋਕਾਂ ਵਿਚ ਸ਼ੇਅਰ ਬਾਜ਼ਾਰ, ਮਿਊਚੁਅਲ ਫੰਡ ਅਤੇ ਹੋਰ ਵਿੱਤੀ ਬਦਲਾਂ ’ਚ ਨਿਵੇਸ਼ ਕਰਨ ਦਾ ਰੁਝਾਨ ਵਧਿਆ ਹੈ। ਅਜਿਹੇ ’ਚ ਸਾਈਬਰ ਅਪਰਾਧੀ ਨਿਵੇਸ਼ ਦੇ ਨਾਂ ’ਤੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ।
ਇਹ ਵੀ ਪੜ੍ਹੋ : ਪੁੱਤਰ ਹੈ ਜਾਂ ਧੀ ਇਹ ਦੇਖਣ ਲਈ ਵਿਅਕਤੀ ਨੇ ਵੱਢ ਦਿੱਤਾ ਗਰਭਵਤੀ ਘਰਵਾਲੀ ਦਾ ਢਿੱਡ
ਐੱਨ. ਐੱਸ. ਈ. ਨੇ ਕੀਤਾ ਸੁਚੇਤ
ਮਾਰਚ 2024 ’ਚ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਨਿਵੇਸ਼ਕਾਂ ਨੂੰ ਸੁਚੇਤ ਕਰਦਿਆਂ ਕਿਹਾ ਸੀ ਕਿ ਕਈ ਸਾਈਬਰ ਅਪਰਾਧੀ ਵੱਡੇ ਵਿੱਤੀ ਸੰਸਥਾਨਾਂ ਨਾਲ ਜੁੜੇ ਹੋਣ ਦਾ ਦਾਅਵਾ ਕਰ ਕੇ ਜਾਅਲੀ ਸਰਟੀਫਿਕੇਟ ਦਿਖਾ ਕੇ ਨਿਵੇਸ਼ਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਫਰਜ਼ੀ ਸਰਟੀਫਿਕੇਟ ਸੇਬੀ ਵੱਲੋਂ ਜਾਰੀ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਾਜ਼ਾਰ ਰੈਗੂਲੇਟਰ ਸੇਬੀ ਨੇ ਫਰਵਰੀ ’ਚ ਐੱਫ. ਪੀ. ਆਈ. ਦੇ ਨਾਂ ’ਤੇ ਹੋ ਰਹੇ ਫਰਾਡ ਬਾਰੇ ਨਿਵੇਸ਼ਕਾਂ ਨੂੰ ਸੁਚੇਤ ਕੀਤਾ ਸੀ।
ਇਹ ਵੀ ਪੜ੍ਹੋ : ਵੋਟਿੰਗ ਵਾਲੇ ਦਿਨ ਅੱਤ ਦੀ ਗਰਮੀ ਦੇ ਬਾਵਜੂਦ ਵੋਟਰਾਂ 'ਚ ਦੇਖਣ ਨੂੰ ਮਿਲ ਰਿਹਾ ਭਾਰੀ ਉਤਸ਼ਾਹ(ਦੇਖੋ ਤਸਵੀਰਾਂ)
ਇਹ ਵੀ ਪੜ੍ਹੋ : ਮਜਦੂਰ ਨੇ ਵਿਦਿਆਰਥਣਾਂ ਨੂੰ ਕੀਤਾ ਗੁੰਮਰਾਹ, 5 ਮਹੀਨਿਆਂ 'ਚ 7 ਲੜਕੀਆਂ ਨਾਲ ਜਬਰ ਜਿਨਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8