ਤਿਰੂਪਤੀ ਮੰਦਰ ''ਚ VIP ਦਰਸ਼ਨ ਦੇ ਨਾਂ ''ਤੇ ਧੋਖਾਧੜੀ, ਸ਼ਰਧਾਲੂਆਂ ਤੋਂ ਠੱਗੇ 65 ਹਜ਼ਾਰ ਰੁਪਏ

Sunday, Oct 20, 2024 - 04:26 PM (IST)

ਨੈਸ਼ਨਲ ਡੈਸਕ : ਤਿਰੁਮਾਲਾ 'ਚ ਵੀਆਈਪੀ ਦਰਸ਼ਨ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਇੱਕ ਪਰਿਵਾਰ ਨਾਲ 65,000 ਰੁਪਏ ਦੀ ਠੱਗੀ ਮਾਰੀ ਗਈ। ਤਿੰਨਾਂ ਵਿਅਕਤੀਆਂ 'ਤੇ ਸ਼ਰਧਾਲੂਆਂ ਅਤੇ ਤਿਰੁਮਾਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ।

ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ

ਦੱਸ ਦੇਈਏ ਕਿ ਦੋਸ਼ੀਆਂ 'ਚੋਂ ਇਕ ਵਿਧਾਨ ਪ੍ਰੀਸ਼ਦ (ਐੱਮਐੱਲਸੀ) ਦਾ ਮੈਂਬਰ, ਮਾਇਨਾ ਜ਼ਕੀਆ ਖਾਨਮ ਅਤੇ ਉਸ ਦੇ ਲੋਕ ਸੰਪਰਕ ਅਧਿਕਾਰੀ ਕ੍ਰਿਸ਼ਨਾ ਤੇਜਾ ਸ਼ਾਮਲ ਹਨ। ਇਸ 'ਤੇ ਬੈਂਗਲੁਰੂ ਦੇ ਇਕ ਸ਼ਰਧਾਲੂ ਪਰਿਵਾਰ ਨਾਲ 65,000 ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਟੀਟੀਡੀ ਦੇ 61 ਸਾਲਾ ਵਿਜੀਲੈਂਸ ਅਧਿਕਾਰੀ ਐੱਸ. ਪਦਮਨਾਭਨ ਨੇ ਇਸ ਮਾਮਲੇ 'ਤੇ ਪੁਲਸ ਰਿਪੋਰਟ ਦਰਜ ਕਰਵਾਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸ਼੍ਰੀਵਰੀ ਮੰਦਰ ਦੇ ਸਾਹਮਣੇ ਵਾਪਰੀ ਹੈ, ਜਿੱਥੇ ਪਰਿਵਾਰ ਨੂੰ ਵੀਆਈਪੀ ਦਰਸ਼ਨ ਅਤੇ ਵੇਦ ਆਸ਼ੀਰਵਾਦਮ ਟਿਕਟਾਂ ਦਾ ਵਾਅਦਾ ਕੀਤਾ ਗਿਆ ਸੀ। ਮੁਲਜ਼ਮਾਂ ਨੇ ਇਹ ਸਹੂਲਤਾਂ ਦੇਣ ਦੇ ਬਹਾਨੇ ਪਰਿਵਾਰ ਤੋਂ ਪੈਸੇ ਤਾਂ ਲਏ ਪਰ ਬਦਲੇ ਵਿੱਚ ਕੋਈ ਸੇਵਾ ਨਹੀਂ ਦਿੱਤੀ। ਇਸ ਧੋਖਾਧੜੀ ਨਾਲ ਪਰਿਵਾਰ ਬਹੁਤ ਨਿਰਾਸ਼ ਹੋਈ।

ਇਹ ਵੀ ਪੜ੍ਹੋ - Karva Chauth 2024: ਕਰਵਾਚੌਥ ਵਾਲੇ ਦਿਨ ਜਾਣੋ ਕਿਹੜੇ ਸ਼ਹਿਰ 'ਚ ਕਿਸ ਸਮੇਂ ਨਿਕਲੇਗਾ ਚੰਨ

ਦਰਅਸਲ ਇਹ ਧੋਖਾਧੜੀ 19 ਅਕਤੂਬਰ 2024 ਨੂੰ ਦੁਪਹਿਰ 12:10 ਵਜੇ ਤੋਂ ਪਹਿਲਾਂ ਹੋਈ ਸੀ। ਪੁਲਸ ਨੇ ਸ਼ਾਮ ਨੂੰ ਇਸ ਮਾਮਲੇ ਵਿੱਚ ਅਧਿਕਾਰਤ ਤੌਰ ’ਤੇ ਸ਼ਿਕਾਇਤ ਦਰਜ ਕਰ ਲਈ। ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰ ਲਈ ਗਈ ਹੈ। ਪੁਲਸ ਨੇ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ, ਇਹ ਘਟਨਾ ਤਿਰੁਮਾਲਾ ਵਿਖੇ ਸ਼ਰਧਾਲੂਆਂ ਨਾਲ ਹੋਈ ਧੋਖਾਧੜੀ ਦੀ ਇੱਕ ਗੰਭੀਰ ਮਿਸਾਲ ਹੈ ਅਤੇ ਪੁਲਸ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ - Public Holidays: ਜਾਣੋ ਕਦੋਂ ਹੋਣਗੀਆਂ ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੀਆਂ ਛੁੱਟੀਆਂ, ਪੜ੍ਹੋ ਪੂਰੀ ਲਿਸਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News