ਉੱਤਰ ਪ੍ਰਦੇਸ਼ 'ਚ ਡਾਕਟਰ ਦੀ ਵੱਡੀ ਲਾਪਰਵਾਹੀ, ਫ੍ਰੈਕਚਰ ਖੱਬੀ ਲੱਤ ’ਚ, ਆਪਰੇਸ਼ਨ ਕਰ ਦਿੱਤਾ ਸੱਜੀ ਦਾ

Friday, Mar 04, 2022 - 12:17 PM (IST)

ਉੱਤਰ ਪ੍ਰਦੇਸ਼ 'ਚ ਡਾਕਟਰ ਦੀ ਵੱਡੀ ਲਾਪਰਵਾਹੀ, ਫ੍ਰੈਕਚਰ ਖੱਬੀ ਲੱਤ ’ਚ, ਆਪਰੇਸ਼ਨ ਕਰ ਦਿੱਤਾ ਸੱਜੀ ਦਾ

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਯਮੁਨਾ ਪਾਰ ਖੇਤਰ ’ਚ ਸਥਿਤ ਇਕ ਨਿੱਜੀ ਹਸਪਤਾਲ ਵਿਚ ਡਾਕਟਰਾਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਰੀਜ਼ ਦੇ ਖੱਬੀ ਲੱਤ ’ਚ ਫ੍ਰੈਕਚਰ ਹੋ ਗਿਆ ਸੀ ਪਰ ਡਾਕਟਰਾਂ ਨੇ ਉਸ ਦੀ ਸੱਜੀ ਲੱਤ ਦਾ ਆਪਰੇਸ਼ਨ ਕਰ ਦਿੱਤਾ। ਅਪਰੇਸ਼ਨ ਤੋਂ ਬਾਅਦ ਵੀ ਦਰਦ ਖ਼ਤਮ ਨਹੀਂ ਹੋਇਆ ਅਤੇ ਕਮਲ ਨਗਰ ਸਥਿਤ ਇਕ ਹੋਰ ਮੈਡੀਕਲ ਸੈਂਟਰ ਵਿਚ ਸੀ. ਟੀ. ਸਕੈਨ ਕਰਵਾਉਣ ਤੋਂ ਬਾਅਦ ਅਸਲੀਅਤ ਸਾਹਮਣੇ ਆਈ। ਇਸ ’ਤੇ ਮਰੀਜ਼ ਦੇ ਰਿਸ਼ਤੇਦਾਰਾਂ ਨੇ ਯਮੁਨਾ ਪਾਰ ਦੇ ਨਰਸਿੰਗ ਹੋਮ ’ਚ ਪਹੁੰਚ ਕੇ ਹੰਗਾਮਾ ਕਰ ਦਿੱਤਾ। ਸੂਚਨਾ ਮਿਲਣ ’ਤੇ ਪੁਲਸ ਅਤੇ ਜ਼ਿਲ੍ਹਾ ਮੈਡੀਕਲ ਅਫਸਰਾਂ ਦੀ ਟੀਮ ਹਸਪਤਾਲ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ 17 ਮਾਮਲੇ ਵਾਪਸ ਹੋਣ ਤੋਂ ਬਾਅਦ ਹੰਗਾਮਾ, ਕੇਜਰੀਵਾਲ ਸਰਕਾਰ ਲੱਗੇ ਇਹ ਇਲਜ਼ਾਮ

ਜ਼ਿਲ੍ਹੇ ਦੇ ਥਾਣਾ ਖੰਦੌਲੀ ਖੇਤਰ ’ਚ ਸਥਿਤ ਪਿੰਡ ਸ਼ੇਰਖਾਂ ਦਾ ਰਹਿਣ ਵਾਲਾ ਯੋਗਿੰਦਰ ਸਿੰਘ (28) ਬੀਤੀ 23 ਜਨਵਰੀ ਨੂੰ ਆਗਰਾ-ਮਥੁਰਾ ਹਾਈਵੇ ’ਤੇ ਇਕ ਟਰੱਕ ਦੀ ਟੱਕਰ ਕਾਰਨ ਜ਼ਖਮੀ ਹੋ ਗਿਆ ਸੀ। ਉਸ ਦੀ ਖੱਬੀ ਲੱਤ ’ਚ ਫ੍ਰੈਕਚਰ ਹੋ ਗਿਆ ਸੀ। ਉਹ ਕਈ ਦਿਨਾਂ ਤੋਂ ਇਲਾਜ ਕਰਵਾਉਂਦਾ ਰਿਹਾ। ਆਖ਼ੀਰ 'ਚ ਡਾਕਟਰਾਂ ਨੇ ਉਸ ਨੂੰ ਆਪਰੇਸ਼ਨ ਲਈ ਕਿਹਾ ਤਾਂ 23 ਫ਼ਰਵਰੀ ਨੂੰ ਉਹ ਹਸਪਤਾਲ 'ਚ ਦਾਖ਼ਲ ਹੋ ਗਿਆ। ਯੋਗੇਂਦਰ ਦਾ ਦੋਸ਼ ਹੈ ਕਿ ਹਸਪਤਾਲ 'ਚ ਉਸ ਦੇ ਖੱਬੀ ਲੱਤ ਦੀ ਜਗ੍ਹਾ ਸੱਜੀ ਲੱਤ ਦਾ ਆਪਰੇਸ਼ਨ ਕਰ ਦਿੱਤਾ ਗਿਆ। ਉਸ ਸਮੇਂ ਉਹ ਬੇਹੋਸ਼ ਸੀ, ਇਸ ਲਈ ਪਤਾ ਨਹੀਂ ਲੱਗਾ। ਜਦੋਂ ਹੋਸ਼ ਆਇਆ ਤਾਂ ਉਸ ਨੇ ਦੇਖਿਆ ਕਿ ਡਾਕਟਰਾਂ ਨੇ ਸਹੀ ਲੱਤ ਦਾ ਆਪਰੇਸ਼ਨ ਕਰ ਕੇ ਉਸ ਦੀ ਦੂਜੀ ਲੱਤ ਵੀ ਖ਼ਰਾਬ ਕਰ ਦਿੱਤੀ ਹੈ। ਇਸ ਲਾਪਰਵਾਹੀ ਕਾਰਨ ਹਸਪਤਾਲ ਦੇ ਹੋਰ ਮਰੀਜ਼ ਵੀ ਹੈਰਾਨ ਰਹਿ ਗਏ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ 


author

DIsha

Content Editor

Related News