ਮਣੀਪੁਰ ’ਚ ਯੂ. ਐੱਨ. ਐੱਲ. ਐੱਫ. ਦੇ 4 ਅੱਤਵਾਦੀ ਗ੍ਰਿਫਤਾਰ

Sunday, Jul 28, 2024 - 07:57 PM (IST)

ਮਣੀਪੁਰ ’ਚ ਯੂ. ਐੱਨ. ਐੱਲ. ਐੱਫ. ਦੇ 4 ਅੱਤਵਾਦੀ ਗ੍ਰਿਫਤਾਰ

ਇੰਫਾਲ, (ਭਾਸ਼ਾ)- ਮਣੀਪੁਰ ਦੇ ਇੰਫਾਲ ਪੱਛਮੀ ਜ਼ਿਲੇ ’ਚ ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ (ਯੂ. ਐੱਨ. ਐੱਲ. ਐੱਫ.) ਦੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ’ਚ ਦਿੱਤੀ ਗਈ।

ਪੁਲਸ ਕੰਟਰੋਲ ਰੂਮ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇੰਫਾਲ ਪੱਛਮੀ ਜ਼ਿਲੇ ਦੇ ਚਿੰਗਮੇਈਰੋਂਗ ਇਲਾਕੇ ਤੋਂ ਸ਼ੁੱਕਰਵਾਰ ਨੂੰ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਬਿਆਨ ’ਚ ਕਿਹਾ ਗਿਆ ਹੈ ਕਿ ਚਾਰਾਂ ’ਤੇ ਗੋਲੀਬਾਰੀ ਕਰਨ, ਨਾਗਰਿਕਾਂ ’ਤੇ ਹਮਲਾ ਕਰਨ ਸਮੇਤ ਹੋਰ ਵੀ ਦੋਸ਼ ਹਨ।

ਪੁਲਸ ਨੇ ਸ਼ਨੀਵਾਰ ਨੂੰ ਕਾਕਚਿੰਗ ਜ਼ਿਲੇ ਦੇ ਤੇਜ਼ਪੁਰ ਆਈ. ਵੀ. ਆਰ. ਤੋਂ ਪਾਬੰਦੀਸ਼ੁਦਾ ਸੰਗਠਨ ਕਾਂਗਲੀਪਾਕ ਕਮਿਊਨਿਸਟ ਪਾਰਟੀ (ਤਾਈਬਾਂਗਨਗਾਂਬਾ) ਦੇ ਇਕ ਮੈਂਬਰ ਨੂੰ ਵੀ ਗ੍ਰਿਫਤਾਰ ਕੀਤਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਗ੍ਰਿਫਤਾਰ ਵਿਅਕਤੀ ਫਿਰੌਤੀ ਦੀਆਂ ਗਤੀਵਿਧੀਆਂ ’ਚ ਸ਼ਾਮਲ ਸੀ।


author

Rakesh

Content Editor

Related News