ਕੁਪਵਾੜਾ ''ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੇ ਬਾਅਦ 4 ਅੱਤਵਾਦੀ ਗ੍ਰਿਫਤਾਰ
Sunday, Aug 26, 2018 - 11:27 AM (IST)

ਸ਼੍ਰੀਨਗਰ— ਕੁਪਵਾੜਾ ਜ਼ਿਲੇ 'ਚ ਮੁਕਾਬਲੇ ਦੇ ਬਾਅਦ ਸੁਰੱਖਿਆ ਬਲਾਂ ਨੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦੀਆਂ ਕੋਲ ਭਾਰੀ ਮਾਤਰਾ 'ਚ ਹਥਿਆਰ ਅਤੇ ਬਾਰੂਦ ਮਿਲੇ ਹਨ। ਅੱਤਵਾਦੀਆਂ ਦੇ ਛੁੱਪੇ ਹੋਣ ਦੀ ਸੂਚਨਾ ਦੇ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਖੁਦ ਨੂੰ ਘਿਰਦਾ ਦੇਖ ਅੱਤਵਾਦੀਆਂ ਨੇ ਪਹਿਲਾਂ ਸੁਰੱਖਿਆ ਬਲਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਪਰ ਬਾਅਦ 'ਚ ਅੱਤਵਾਦੀਆਂ ਨੇ ਖੁਦ ਹੀ ਸਰੰਡਰ ਕਰ ਦਿੱਤਾ। ਪੁਲਸ ਅੱਤਵਾਦੀਆਂ ਤੋਂ ਪੁੱਛਗਿਛ ਕਰ ਰਹੀ ਹੈ।