ਦੁਬਈ ਦੀ ਜੇਲ੍ਹ 'ਚ ਬੰਦ 4 ਭਾਰਤੀਆਂ ਦੀ 18 ਸਾਲ ਬਾਅਦ ਹੋਈ ਵਤਨ ਵਾਪਸੀ, ਵੇਖ ਭਾਵੁਕ ਹੋਇਆ ਪਰਿਵਾਰ

Wednesday, Feb 21, 2024 - 05:36 PM (IST)

ਦੁਬਈ ਦੀ ਜੇਲ੍ਹ 'ਚ ਬੰਦ 4 ਭਾਰਤੀਆਂ ਦੀ 18 ਸਾਲ ਬਾਅਦ ਹੋਈ ਵਤਨ ਵਾਪਸੀ, ਵੇਖ ਭਾਵੁਕ ਹੋਇਆ ਪਰਿਵਾਰ

ਹੈਦਰਾਬਾਦ- ਕਤਲ ਦੇ ਇਕ ਮਾਮਲੇ 'ਚ ਦੁਬਈ ਦੀ ਜੇਲ੍ਹ 'ਚ 18 ਸਾਲ ਬਿਤਾਉਣ ਤੋਂ ਬਾਅਦ ਤੇਲੰਗਾਨਾ ਦੇ 5 'ਚੋਂ 4 ਮਜ਼ਦੂਰ ਘਰ ਪਰਤ ਆਏ ਹਨ। ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਭਾਵੁਕ ਕਰ ਦੇਣ ਵਾਲਾ ਪਲ ਸੀ, ਕਿਉਂਕਿ ਰਾਜਨਾ ਸਰਸੀਲਾ ਜ਼ਿਲ੍ਹੇ ਦੇ ਦੋ ਮਜ਼ਦੂਰਾਂ ਦਾ ਬੁੱਧਵਾਰ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਸਵਾਗਤ ਕੀਤਾ ਗਿਆ। ਸ਼ਿਵਰਾਤਰੀ ਮੱਲੇਸ਼ ਅਤੇ ਉਨ੍ਹਾਂ ਦੇ ਭਰਾ ਸ਼ਿਵਰਾਤਰੀ ਰਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੇਖ ਕੇ ਭਾਵੁਕ ਹੋ ਗਏ ਅਤੇ ਉਨ੍ਹਾਂ ਨੂੰ ਗਲ਼ ਲਗਾ ਲਿਆ।

ਇਹ ਵੀ ਪੜ੍ਹੋ- ਕਿਸਾਨਾਂ ਨੇ ਲੱਭ ਲਿਆ ਪੁਲਸ ਵਲੋਂ ਲਾਈਆਂ ਰੋਕਾਂ ਦਾ ਰਾਹ, ਵੀਡੀਓ 'ਚ ਵੇਖੋ 'ਦਿੱਲੀ ਕੂਚ' ਦੀ ਤਿਆਰੀ

PunjabKesari

ਦੱਸ ਦੇਈਏ ਕਿ ਡੁੰਦੁਗੁਲਾ ਲਕਸ਼ਮਣ ਦੋ ਮਹੀਨੇ ਪਹਿਲਾਂ ਵਾਪਸ ਪਰਤਿਆ ਸੀ, ਜਦਕਿ ਸ਼ਿਵਰਾਤਰੀ ਹਨਮੰਤੂ ਦੋ ਦਿਨ ਪਹਿਲਾਂ ਵਾਪਸ ਆਇਆ ਸੀ। 5ਵੇਂ ਵਿਅਕਤੀ ਵੈਂਕਟੇਸ਼ ਦੇ ਅਗਲੇ ਮਹੀਨੇ ਜੇਲ੍ਹ ਤੋਂ ਰਿਹਾਅ ਹੋਣ ਦੀ ਸੰਭਾਵਨਾ ਹੈ। ਦੁਬਈ ਦੀ ਇਕ ਅਦਾਲਤ ਨੇ ਨੇਪਾਲ ਦੇ ਇਕ ਚੌਕੀਦਾਰ ਬਹਾਦਰ ਸਿੰਘ ਦੇ ਕਤਲ ਮਾਮਲੇ ਵਿਚ 5 ਮਜ਼ਦੂਰਾਂ ਨੂੰ 25 ਸਾਲ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ- ਕੇਂਦਰ ਵਲੋਂ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ, ਖੇਤੀਬਾੜੀ ਮੰਤਰੀ ਨੇ ਕੀਤਾ ਇਹ ਟਵੀਟ

PunjabKesari

ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਨੇ ਪਿਛਲੇ ਸਾਲ ਸਤੰਬਰ 'ਚ ਦੁਬਈ ਦੇ ਦੌਰੇ ਦੌਰਾਨ ਤਤਕਾਲੀ ਰਾਜ ਮੰਤਰੀ ਕੇਟੀ ਰਾਮਾਰਾਓ (ਕੇ. ਟੀ. ਆਰ) ਦੀ ਅਪੀਲ ਤੋਂ ਬਾਅਦ ਉਨ੍ਹਾਂ ਦੀ ਰਹਿਮ ਦੀ ਅਪੀਲ ਨੂੰ ਮਨਜ਼ੂਰੀ ਦਿੱਤੀ ਸੀ। ਕੇ. ਟੀ. ਆਰ. ਨੇ ਵਰਕਰਾਂ ਲਈ ਵਾਪਸੀ ਲਈ ਫਲਾਈਟ ਟਿਕਟਾਂ ਦਾ ਪ੍ਰਬੰਧ ਕੀਤਾ। ਇਹ ਸਾਰੇ ਦੁਬਈ ਦੀ ਅਵੀਰ ਜੇਲ੍ਹ ਵਿਚ ਬੰਦ ਸਨ। ਕੇ. ਟੀ. ਆਰ, ਜੋ ਕਿ ਸਿਰਸੀਲਾ ਤੋਂ ਵਿਧਾਇਕ ਹਨ, ਨੇ 2011 ਵਿਚ ਸ਼ਰੀਆ ਕਾਨੂੰਨ ਅਨੁਸਾਰ ਮੁਆਵਜ਼ੇ ਵਜੋਂ 15 ਲੱਖ ਰੁਪਏ ਜਾਂ ਬਲੱਡ ਮਨੀ ਸੌਂਪਣ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਨਿੱਜੀ ਤੌਰ 'ਤੇ ਨੇਪਾਲ ਦਾ ਦੌਰਾ ਕੀਤਾ ਸੀ।

ਇਹ ਵੀ ਪੜ੍ਹੋ- ਕਿਸਾਨਾਂ ਦਾ ਦਿੱਲੀ ਕੂਚ; ਭੱਖ ਗਿਆ ਮਾਹੌਲ, ਸ਼ੰਭੂ ਬਾਰਡਰ 'ਤੇ ਝੜਪ 'ਚ ਜ਼ਖਮੀ ਹੋਏ SHO ਅਤੇ SP

ਬਾਅਦ ਵਿੱਚ ਪੀੜਤ ਪਰਿਵਾਰ ਨੇ ਰਹਿਮ ਦੀ ਅਪੀਲ ਦੇ ਦਸਤਾਵੇਜ਼ ਯੂ. ਏ. ਈ ਸਰਕਾਰ ਨੂੰ ਸੌਂਪ ਦਿੱਤੇ। ਹਾਲਾਂਕਿ ਕੁਝ ਕਾਰਨਾਂ ਅਤੇ ਅਪਰਾਧ ਦੀ ਗੰਭੀਰਤਾ ਦੇ ਕਾਰਨ ਯੂ. ਏ. ਈ ਸਰਕਾਰ ਨੇ ਰਹਿਮ ਦੀ ਅਪੀਲ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਸਤੰਬਰ 2023 'ਚ ਦੁਬਈ ਦੀ ਆਪਣੀ ਪਿਛਲੀ ਫੇਰੀ ਦੌਰਾਨ ਉਨ੍ਹਾਂ  ਯੂ. ਏ. ਈ. ਸਰਕਾਰ ਨੂੰ ਰਹਿਮ ਦੀ ਅਪੀਲ ਨੂੰ ਮਨਜ਼ੂਰੀ ਦੇਣ ਦੀ ਬੇਨਤੀ ਕੀਤੀ ਸੀ ਕਿਉਂਕਿ 5 ਪ੍ਰਵਾਸੀ ਭਾਰਤੀ ਪਹਿਲਾਂ ਹੀ ਜੇਲ੍ਹ ਵਿਚ ਲੰਮਾ ਸਮਾਂ ਬਿਤਾ ਚੁੱਕੇ ਹਨ ਅਤੇ ਉਨ੍ਹਾਂ ਕੋਲ ਜੇਲ੍ਹ ਅਧਿਕਾਰੀਆਂ ਤੋਂ ਚੰਗੇ ਆਚਰਣ ਦਾ ਸਰਟੀਫਿਕੇਟ ਵੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News