ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ''ਚ ਰਾਜਸਥਾਨ ਦੇ 4 ਵਿਅਕਤੀ 9.60 ਲੱਖ ਰੁਪਏ ਨਾਲ ਗ੍ਰਿਫ਼ਤਾਰ

Tuesday, Sep 13, 2022 - 06:48 PM (IST)

ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ''ਚ ਰਾਜਸਥਾਨ ਦੇ 4 ਵਿਅਕਤੀ 9.60 ਲੱਖ ਰੁਪਏ ਨਾਲ ਗ੍ਰਿਫ਼ਤਾਰ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਮੰਗਲਵਾਰ ਨੂੰ ਰਾਜਸਥਾਨ ਦੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 9.60 ਲੱਖ ਰੁਪਏ ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ਜਾ ਰਹੇ ਇਕ ਵਾਹਨ ਨੂੰ ਪੁਲਸ ਦਲ ਨੇ ਸ਼ਾਮ ਕਰੀਬ 5 ਵਜੇ ਜੰਮੂ ਕਸ਼ਮੀਰ ਰਾਜਮਾਰਗ 'ਤੇ ਰੋਕਿਆ ਅਤੇ ਵਾਹਨ ਦੀ ਤਲਾਸ਼ੀ ਲੈਣ 'ਤੇ ਰਾਜਸਥਾਨ ਦੇ ਰਾਧੇਸ਼ਾਮ ਦੇ ਬੈਗ 'ਚੋਂ 9.60 ਲੱਖ ਰੁਪਏ ਮਿਲੇ।

ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਸ਼ਾਮ ਇਸ ਨਕਦੀ ਦਾ ਸਰੋਤ ਦੱਸਣ 'ਚ ਅਸਮਰੱਥ ਰਿਹਾ, ਜਿਸ ਤੋਂ ਬਾਅਦ ਇਹ ਰਕਮ ਜ਼ਬਤ ਕਰ ਲਈ ਗਈ। ਉਨ੍ਹਾਂ ਅਨੁਸਾਰ, ਇਸ ਸੰਬੰਧ 'ਚ ਇਨਕਮ ਟੈਕਸ ਵਿਭਾਗ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਉਸ ਤੋਂ ਨਕਦੀ ਦੇ ਸਰੋਤ ਅਤੇ ਸੰਬੰਧਤ ਟੈਕਸ ਦੇਣਦਾਰੀ ਦਾ ਪਤਾ ਲਗਾਉਣ ਲਈ ਕਿਹਾ ਗਿਆ ਹੈ।


author

DIsha

Content Editor

Related News