ਕਾਰ ਖੱਡ ''ਚ ਡਿੱਗੀ, ਬੱਚੀ ਸਮੇਤ 4 ਲੋਕਾਂ ਦੀ ਮੌਤ

Thursday, Nov 07, 2024 - 03:26 PM (IST)

ਕਾਰ ਖੱਡ ''ਚ ਡਿੱਗੀ, ਬੱਚੀ ਸਮੇਤ 4 ਲੋਕਾਂ ਦੀ ਮੌਤ

ਰਿਆਸੀ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਵੀਰਵਾਰ ਨੂੰ ਇਕ ਕਾਰ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗ ਜਾਣ ਕਾਰਨ ਇਕ ਬੱਚੀ ਸਮੇਤ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮਾਹੋਰ ਦੇ ਗੰਜੋਟੇ ਖੇਤਰ 'ਚ ਕਾਰ ਦਾ ਡਰਾਈਵਰ ਕੰਟਰੋਲ ਗੁਆ ਬੈਠਾ, ਜਿਸ ਕਾਰਨ ਕਾਰ ਪਰਬਤੀ ਮਾਰਗ ਤੋਂ ਫਿਸਲ ਕੇ ਹੇਠਾਂ ਡੂੰਘੀ ਖੱਡ 'ਚ ਡਿੱਗ ਗਈ।

ਉਨ੍ਹਾਂ ਨੇ ਦੱਸਿਆ ਕਿ ਤਿੰਨ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਤਿੰਨ ਹੋਰਨਾਂ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਮੁੱਢਲੇ ਇਲਾਜ ਮਗਰੋਂ ਜ਼ਖ਼ਮੀਆਂ ਨੂੰ ਰਿਆਸੀ 'ਚ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਇਕ ਵਿਅਕਤੀ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ 40 ਸਾਲਾ ਮੰਜੂਰ ਅਹਿਮ, ਉਨ੍ਹਾਂ ਦੀ 10 ਸਾਲ ਦੀ ਧੀ ਉਲਫਤ ਜਾਨ, 42 ਸਾਲ ਗੁਲਾਮ ਮੁਹੀਉਦੀਨ ਅਤੇ ਉਨ੍ਹਾਂ ਦੇ ਪੁੱਤਰ ਬਸ਼ੀਰ ਅਹਿਮਦ ਦੇ ਤੌਰ 'ਤੇ ਹੋਈ ਹੈ। ਸਾਰੇ ਮਾਹੋਰ ਤਹਿਸੀਲ ਦੇ ਵਸਨੀਕ ਸਨ। 


author

Tanu

Content Editor

Related News