ਜਾਨਲੇਵਾ ਹੋਈ ਗਰਮੀ, ਕੇਰਲਾ ਐਕਸਪ੍ਰੈੱਸ ''ਚ 4 ਯਾਤਰੀਆਂ ਦੀ ਮੌਤ

06/11/2019 2:15:37 PM

ਝਾਂਸੀ— ਦੇਸ਼ ਦੇ ਕਈ ਹਿੱਸਿਆਂ ਵਿਚ ਪਾਰਾ 48 ਤੋਂ ਪਾਰ ਪਹੁੰਚ ਗਿਆ ਹੈ। ਅੱਤ ਦੀ ਪੈ ਰਹੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਗਰਮੀ ਅਤੇ ਵਧਦੇ ਪਾਰੇ ਨੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਖਾਸ ਕਰ ਕੇ ਟਰੇਨਾਂ ਦੇ ਜਨਰਲ ਅਤੇ ਸਲੀਪਰ ਕੋਚਾਂ ਵਿਚ ਗਰਮੀ ਕਾਰਨ ਯਾਤਰੀਆਂ ਦੀ ਹਾਲਤ ਬੇਹੱਦ ਖਰਾਬ ਹੁੰਦੀ ਜਾ ਰਹੀ ਹੈ। ਇਸ ਤਪਾ ਦੇਣ ਵਾਲੀ ਗਰਮੀ ਨੇ ਆਗਰਾ ਅਤੇ ਝਾਂਸੀ ਵਿਚਾਲੇ ਜਾ ਰਹੀ ਕੇਰਲ ਐਕਸਪ੍ਰੈੱਸ ਦੇ ਸਲੀਪਰ ਕੋਚ 'ਚ ਸਫਰ ਕਰ ਰਹੇ 4 ਯਾਤਰੀਆਂ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਯਾਤਰੀਆਂ ਦੀ ਮੌਤ ਗਰਮੀ ਕਾਰਨ ਸਾਹ ਘੁੱਟਣ ਦੀ ਵਜ੍ਹਾ ਕਰ ਕੇ ਹੋਈ ਹੈ। ਲਾਸ਼ਾਂ ਨੂੰ ਝਾਂਸੀ ਵਿਚ ਉਤਾਰਿਆ ਗਿਆ ਹੈ।

 
ਜਾਣਕਾਰੀ ਮੁਤਾਬਕ 68 ਲੋਕਾਂ ਦਾ ਸਮੂਹ ਆਗਰਾ ਤੋਂ ਕੋਇੰਬਟੂਰ ਜਾ ਰਿਹਾ ਸੀ। ਝਾਂਸੀ ਸਟੇਸ਼ਨ 'ਤੇ ਰੇਲਵੇ ਦੇ ਡਾਕਟਰਾਂ ਨੂੰ ਟਰੇਨ ਵਿਚ ਕੁਝ ਲੋਕਾਂ ਦੀ ਸਿਹਤ ਵਿਗੜਨ ਦੀ ਸੂਚਨਾ ਮਿਲੀ। ਡਾਕਟਰ ਉਨ੍ਹਾਂ ਨੂੰ ਦੇਖਣ ਟਰੇਨ ਵਿਚ ਗਏ ਅਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 10 ਦਿਨ ਪਹਿਲਾਂ 68 ਯਾਤਰੀਆਂ ਦਾ ਇਕ ਸਮੂਹ ਤਾਮਿਲਨਾਡੂ ਤੋਂ ਵਾਰਾਨਸੀ ਅਤੇ ਆਗਰਾ ਘੁੰਮਣ ਆਇਆ ਸੀ। ਵਾਰਾਨਸੀ ਘੁੰਮਣ ਤੋਂ ਬਾਅਦ ਉਹ ਸ਼ਨੀਵਾਰ ਨੂੰ ਆਗਰਾ ਪੁੱਜੇ। ਇੱਥੇ ਘੁੰਮਣ ਤੋਂ ਬਾਅਦ ਸੋਮਵਾਰ ਦੀ ਸੂਤਰਾਂ ਮੁਤਾਬਕ ਆਗਰਾ ਤੋਂ ਝਾਂਸੀ ਸਿਗਨਲ ਨਾ ਹੋਣ ਕਰ ਕੇ ਟਰੇਨ ਨੂੰ ਰੋਕ ਦਿੱਤਾ ਗਿਆ। ਇਸ ਦੌਰਾਨ ਕੋਚ 'ਚ ਸਵਾਰ ਯਾਤਰੀ ਗਰਮੀ ਨਾਲ ਤੜਫ ਉਠੇ। ਟਰੇਨ ਵਿਚ ਰਸਤੇ 'ਚ ਹੋਣ ਕਾਰਨ ਗਰਮੀ ਤੋਂ ਪਰੇਸ਼ਾਨ 4 ਯਾਤਰੀਆਂ ਨੇ ਦਮ ਤੋੜ ਦਿੱਤਾ।


Tanu

Content Editor

Related News