ਸੁਪਰੀਮ ਕੋਰਟ ''ਚ ਚਾਰ ਨਵੇਂ ਜੱਜ ਨਿਯੁਕਤ, ਜੱਜਾਂ ਦੀ ਗਿਣਤੀ ਹੋਈ 34

Wednesday, Sep 18, 2019 - 10:30 PM (IST)

ਸੁਪਰੀਮ ਕੋਰਟ ''ਚ ਚਾਰ ਨਵੇਂ ਜੱਜ ਨਿਯੁਕਤ, ਜੱਜਾਂ ਦੀ ਗਿਣਤੀ ਹੋਈ 34

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੁਪਰੀਮ ਕੋਰਟ 'ਚ ਚਾਰ ਨਵੇਂ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ 'ਚ ਜਸਟਿਸ ਕ੍ਰਿਸ਼ਣ ਮੁਰਾਰੀ, ਜਸਟਿਸ ਐੱਸ. ਰਵਿੰਦਰ ਭੱਟ, ਜਸਟਿਸ ਵੀ. ਰਾਮ ਸੁਬਰਮਣੀਅਨ ਤੇ ਜਸਟਿਸ ਹਰਿਸ਼ੀਕੇਸ਼ ਰਾਏ ਸ਼ਾਮਲ ਹਨ। ਨਵੇਂ ਜੱਜਾਂ ਦੀ ਨਿਯੁਕਤੀ ਦੇ ਨਾਲ ਹੀ ਹੁਣ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ 34 ਹੋ ਗਈ ਹੈ। ਇਹ ਗਿਣਤੀ ਸੁਪਰੀਮ ਕੋਰਟ ਦੀ ਸਮਰੱਥਾ ਦੇ ਮੁਤਾਬਕ ਹੈ ਅਤੇ ਪਹਿਲੀ ਵਾਰ ਇਹ ਗਿਣਤੀ ਸਭ ਤੋਂ ਜ਼ਿਆਦਾ ਹੈ। ਇਹ ਸਾਰੇ ਨਵੇਂ ਨਿਯੁਕਤ ਹੋਏ ਜੱਜ ਸੋਮਵਾਰ ਨੂੰ ਸਹੁੰ ਚੁੱਕਣਗੇ।


author

Inder Prajapati

Content Editor

Related News