ਦਰਦਨਾਕ ਘਟਨਾ: ਅਵਾਰਾ ਕੁੱਤਿਆਂ ਦੇ ਹਮਲੇ ''ਚ 4 ਮਹੀਨੇ ਦੇ ਬੱਚੇ ਦੀ ਮੌਤ

Monday, Dec 25, 2023 - 05:23 PM (IST)

ਦਰਦਨਾਕ ਘਟਨਾ: ਅਵਾਰਾ ਕੁੱਤਿਆਂ ਦੇ ਹਮਲੇ ''ਚ 4 ਮਹੀਨੇ ਦੇ ਬੱਚੇ ਦੀ ਮੌਤ

ਹੈਦਰਾਬਾਦ- ਹੈਦਰਾਬਾਦ ਤੋਂ ਇਕ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਸ਼ੈਕਪੇਟ ਇਲਾਕੇ ਵਿਚ ਅਵਾਰਾ ਕੁੱਤਿਆਂ ਦੇ ਹਮਲੇ ਵਿਚ ਲੱਗੀਆਂ ਸੱਟਾਂ ਕਾਰਨ 4 ਮਹੀਨੇ ਦੇ ਇਕ ਬੱਚੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ 8 ਦਸੰਬਰ ਨੂੰ ਵਾਪਰੀ, ਜਦੋਂ ਬੱਚੇ ਦੇ ਮਾਤਾ-ਪਿਤਾ ਉਸ ਨੂੰ ਝੌਂਪੜੀ ਵਿਚ ਇਕ ਪਾਲਣੇ 'ਚ ਛੱਡ ਕੇ ਮਜ਼ਦੂਰੀ ਕਰਨ ਲਈ ਚੱਲੇ ਗਏ ਸਨ। ਅਧਿਕਾਰੀ ਨੇ ਦੱਸਿਆ ਕਿ 3 ਅਵਾਰਾ ਕੁੱਤੇ ਝੌਂਪੜੀ ਦੇ ਕੋਲ ਗਏ ਅਤੇ ਉਨ੍ਹਾਂ 'ਚੋਂ ਇਕ ਕੁੱਤਾ ਬਿਨਾਂ ਦਰਵਾਜ਼ੇ ਵਾਲੀ ਝੌਂਪੜੀ ਦੇ ਅੰਦਰ ਚੱਲਾ ਗਿਆ ਅਤੇ ਬੱਚੇ ਦੇ ਚਿਹਰੇ ਅਤੇ ਮੱਥੇ ਨੂੰ ਵੱਢ ਲਿਆ।

ਇਹ ਵੀ ਪੜ੍ਹੋ- ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੇ ਜਲੰਧਰ ਦੇ ਆਰਮੀ ਹਸਪਤਾਲ 'ਚ ਲਿਆ ਆਖ਼ਰੀ ਸਾਹ, 8 ਸਾਲਾਂ ਤੋਂ ਕੋਮਾ 'ਚ ਸਨ

ਅਧਿਕਾਰੀ ਨੇ ਕਿਹਾ ਕਿ ਬੱਚੇ ਨੂੰ ਘਟਨਾ ਮਗਰੋਂ ਇੱਥੋਂ ਦੇ ਇਕ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ, ਜਿੱਥੇ ਇਲਾਜ ਦੌਰਾਨ ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਮੁੰਡੇ ਦੇ ਮਾਤਾ-ਪਿਤਾ ਮੂਲ ਰੂਪ ਤੋਂ ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਦੱਸ ਦੇਈਏ ਕਿ ਇਸੇ ਸਾਲ 19 ਫਰਵਰੀ ਨੂੰ ਵੀ ਅਜਿਹੀ ਇਕ ਘਟਨਾ ਸ਼ਹਿਰ ਦੇ ਅੰਬਰਪੇਟ ਵਿਚ ਵਾਪਰੀ ਸੀ, ਜਿੱਥੇ ਅਵਾਰਾ ਕੁੱਤਿਆਂ ਦੇ ਝੁੰਡ ਨੇ 4 ਸਾਲ ਦੇ ਇਕ ਮੁੰਡੇ 'ਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News