ਤਾਮਿਲਨਾਡੂ 'ਚ ਪਟਾਕਾ ਫੈਕਟਰੀ 'ਚ ਜ਼ੋਰਦਾਰ ਧਮਾਕਾ; 8 ਲੋਕਾਂ ਦੀ ਮੌਤ, ਜ਼ਮੀਨਦੋਜ਼ ਹੋਈ ਫੈਕਟਰੀ
Wednesday, Mar 22, 2023 - 03:57 PM (IST)
ਚੇਨਈ- ਤਾਮਿਲਨਾਡੂ 'ਚ ਕਾਂਚੀਪੁਰਮ ਜ਼ਿਲ੍ਹੇ ਦੇ ਕੁਰੂਵਿਮਲਾਈ ਪਿੰਡ ਵਿਚ ਬੁੱਧਵਾਰ ਨੂੰ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਸ ਹੈੱਡਕੁਆਰਟਰ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਪਟਾਕਾ ਫੈਕਟਰੀ ਦਾ ਮਾਲਕ ਸੁਦਰਸ਼ਨ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਕੈਲਾਸ਼ ਗਹਿਲੋਤ ਨੇ ਪੇਸ਼ ਕੀਤਾ 78,800 ਕਰੋੜ ਦਾ ਬਜਟ, 'ਮਾਡਰਨ ਦਿੱਲੀ' ਲਈ ਕੁੱਲ 9 ਸਕੀਮਾਂ
ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੇ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਕਾਂਚੀਪੁਰਮ ਦੇ ਸਰਕਾਰੀ ਹਸਪਤਾਲ 'ਚ ਭੇਜਿਆ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਇਸ ਲਈ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।
ਇਹ ਵੀ ਪੜ੍ਹੋ- ਗੁਜਰਾਤ ਦੇ ਜੌਹਰੀ ਨੇ ਚਾਂਦੀ ਦਾ ਬਣਾਇਆ ਰਾਮ ਮੰਦਰ ਦਾ ਮਾਡਲ, ਤੁਸੀਂ ਵੀ ਕਰੋ ਦਰਸ਼ਨ
ਧਮਾਕਾ ਇੰਨਾ ਜ਼ੋਰਦਾਰ ਸੀ ਕਿ ਪਟਾਕਾ ਫੈਕਟਰੀ ਪੂਰੀ ਤਰ੍ਹਾਂ ਜ਼ਮੀਨਦੋਜ਼ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਕਾਫੀ ਮਾਤਰਾ 'ਚ ਪਟਾਕੇ ਰੱਖੇ ਹੋਏ ਸਨ। ਪ੍ਰਸ਼ਾਸਨ, ਪੁਲਸ ਅਤੇ ਮਾਲੀਆ ਵਿਭਾਗ ਦੇ ਆਲਾ ਅਧਿਕਾਰੀ ਘਟਨਾ ਦੀ ਜਾਂਚ ਲਈ ਮੌਕੇ 'ਤੇ ਪਹੁੰਚੇ। ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।