ਗੁਜਰਾਤ ''ਚ ਵਾਪਰਿਆ ਭਿਆਨਕ ਹਾਦਸਾ, ਕਾਰ ਅਤੇ ਡੰਪਰ ਦੀ ਟੱਕਰ ''ਚ 4 ਲੋਕਾਂ ਦੀ ਮੌਤ

Wednesday, Jun 01, 2022 - 10:39 AM (IST)

ਗੁਜਰਾਤ ''ਚ ਵਾਪਰਿਆ ਭਿਆਨਕ ਹਾਦਸਾ, ਕਾਰ ਅਤੇ ਡੰਪਰ ਦੀ ਟੱਕਰ ''ਚ 4 ਲੋਕਾਂ ਦੀ ਮੌਤ

ਭਾਵਨਗਰ (ਭਾਸ਼ਾ)- ਗੁਜਰਾਤ ਦੇ ਭਾਵਨਗਰ ਸ਼ਹਿਰ 'ਚ ਬੁੱਧਵਾਰ ਤੜਕੇ ਇਕ ਡੰਪਰ ਦੀ ਟੱਕਰ ਨਾਲ ਕਾਰ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ, ਜਿਸ ਨਾਲ ਅੱਗੇ ਦੀਆਂ ਸੀਟਾਂ 'ਤੇ ਬੈਠੇ 2 ਲੋਕ ਫਸ ਗਏ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਕਾਰ 'ਚੋਂ ਬਾਹਰ ਕੱਢਣ ਲਈ ਬਚਾਅ ਦਲ ਨੂੰ ਸਮਾਂ ਲੱਗਾ।

ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸ਼ਹਿਰ ਦੇ ਨਵਾ ਬੰਦਰ ਰੋਡ 'ਤੇ ਉਸ ਸਮੇਂ ਵਾਪਰਿਆ, ਜਦੋਂ ਉਲਟ ਦਿਸ਼ਾ ਤੋਂ ਆ ਰਹੀ ਕਾਰ ਅਤੇ ਡੰਪਰ ਦੀ ਟੱਕਰ ਹੋ ਗਈ। ਉਨ੍ਹਾਂ ਕਿਹਾ ਕਿ ਕਾਰ ਨਵਾ ਬੰਦਰ ਬੰਦਰਗਾਹ ਵੱਲ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਕਾਰ ਸਵਾਰ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਧਰਮੇਸ਼ ਚੌਹਾਨ (28), ਹਰੇਸ਼ ਰਾਠੌੜ (30), ਧਰਮੇਸ਼ ਪਰਮਾਰ (22) ਅਤੇ ਰਾਹੁਲ ਰਾਠੌੜ (25) ਦੇ ਰੂਪ 'ਚ ਹੋਈ ਹੈ।


author

DIsha

Content Editor

Related News