ਹਿਮਾਚਲ ''ਚ ਵਾਪਰਿਆ ਹਾਦਸਾ; ਡੂੰਘੀ ਖੱਡ ''ਚ ਡਿੱਗੀ ਕਾਰ, ਔਰਤ ਸਮੇਤ 4 ਲੋਕਾਂ ਦੀ ਮੌਤ

Tuesday, May 16, 2023 - 02:58 PM (IST)

ਹਿਮਾਚਲ ''ਚ ਵਾਪਰਿਆ ਹਾਦਸਾ; ਡੂੰਘੀ ਖੱਡ ''ਚ ਡਿੱਗੀ ਕਾਰ, ਔਰਤ ਸਮੇਤ 4 ਲੋਕਾਂ ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਨੋਹਰਾਧਾਰ ਪਿੰਡ ਵਿਚ ਮੰਗਲਵਾਰ ਸਵੇਰੇ ਇਕ ਕਾਰ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ ਵਿਚ ਇਕ ਔਰਤ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਆਫ਼ਤ ਪ੍ਰਬੰਧਨ ਸੈੱਲ ਦੀ ਰਿਪੋਰਟ ਮੁਤਾਬਕ ਅੱਜ ਸਵੇਰੇ 6 ਵਜੇ ਨੋਹਰਾਧਾਰ ਪਿੰਡ ਵਿਚ ਇਕ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਡਿੱਗ ਗਈ। 

ਕਾਰ ਵਿਚ ਸਵਾਰ ਇਕ ਔਰਤ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ ਕਮਲ ਰਾਜ (40), ਜੀਵਨ ਸਿੰਘ (63), ਸੁਮਾ ਦੇਵੀ (54) ਅਤੇ ਰੇਖਾ ਦੇਵੀ ਦੇ ਰੂਪ ਵਿਚ ਹੋਈ ਹੈ। ਇਹ ਸਾਰੇ ਰਾਜਗੜ੍ਹ ਤਹਿਸੀਲ ਦੇ ਧਨੋਗਾ ਪਿੰਡ ਦੇ ਵਾਸੀ ਸਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਾ ਰਹੀ ਹੈ।


author

Tanu

Content Editor

Related News