ਪੁਣੇ ਨੇੜੇ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਦਮ ਘੁੱਟਣ ਨਾਲ 4 ਲੋਕਾਂ ਦੀ ਮੌਤ

Wednesday, Mar 02, 2022 - 02:48 PM (IST)

ਪੁਣੇ ਨੇੜੇ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਦਮ ਘੁੱਟਣ ਨਾਲ 4 ਲੋਕਾਂ ਦੀ ਮੌਤ

ਪੁਣੇ (ਭਾਸ਼ਾ)- ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਬਾਹਰੀ ਇਲਾਕੇ 'ਚ ਸਥਿਤ ਲੋਨੀ ਕਲਭੋਰ 'ਚ ਇਕ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਦਮ ਘੁੱਟਣ ਨਾਲ ਬੁੱਧਵਾਰ ਨੂੰ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਲੋਨੀ ਕਲਭੋਗ ਦੇ ਕਦਮ ਵਾਕ ਵਸਤੀ ਇਲਾਕੇ ਦੀ ਇਕ ਰਿਹਾਇਸ਼ੀ ਇਮਾਰਤ 'ਚ ਦੁਪਹਿਰ ਕਰੀਬ 11.30 ਵਜੇ ਹੋਇਆ।

ਉਨ੍ਹਾਂ ਕਿਹਾ,''ਸੈਪਟਿਕ ਟੈਂਕ ਦੀ ਸਫ਼ਾਈ ਲਈ ਲਿਆਏ ਗਏ ਚਾਰ ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਜਦੋਂ ਪਹਿਲੇ ਪੀੜਤ ਨੂੰ ਟੈਂਕ ਤੋਂ ਬਾਹਰ ਕੱਢਿਆ ਗਿਆ ਤਾਂ ਉਹ ਬੇਹੋਸ਼ ਪਾਇਆ ਗਿਆ ਸੀ। ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।'' ਅਧਿਕਾਰੀ ਨੇ ਦੱਸਿਆ ਕਿ ਹੋਰ ਤਿੰਨ ਨੂੰ ਇਸ ਦੇ ਤੁਰੰਤ ਬਾਅਦ ਟੈਂਕ 'ਚੋਂ ਬਾਹਰ ਕੱਢਿਆ ਗਿਆ  ਪਰ ਉਨ੍ਹਾਂ ਦੀ ਪਹਿਲੇ ਹੀ ਮੌਤ ਹੋ ਚੁਕੀ ਸੀ।


author

DIsha

Content Editor

Related News