ਦਿੱਲੀ ''ਚ ਸੈਪਟਿਕ ਟੈਂਕ ਦੀ ਸਫਾਈ ਦੌਰਾਨ ਸਾਹ ਘੁਟਣ ਨਾਲ 4 ਦੀ ਮੌਤ

Sunday, Jul 16, 2017 - 03:07 AM (IST)

ਦਿੱਲੀ ''ਚ ਸੈਪਟਿਕ ਟੈਂਕ ਦੀ ਸਫਾਈ ਦੌਰਾਨ ਸਾਹ ਘੁਟਣ ਨਾਲ 4 ਦੀ ਮੌਤ

ਨਵੀਂ ਦਿੱਲੀ—ਦੱਖਣੀ ਦਿੱਲੀ ਦੇ ਘਿਟੋਰਨੀ ਇਲਾਕੇ 'ਚ ਸੈਪਟਿਕ ਟੈਂਕ ਦੀ ਸਫਾਈ ਦੌਰਾਨ ਦਮ ਘੁਟਣ ਨਾਲ 4 ਸਫਾਈ ਕਾਮਿਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ 5 ਵਿਅਕਤੀ ਇਲਾਕੇ ਵਿਚ ਇਕ ਘਰ ਵਿਚ ਟੈਂਕ ਦੀ ਸਫਾਈ ਕਰਨ ਲਈ ਹੇਠਾਂ ਉਤਰੇ ਪਰ ਲੰਬੇ ਸਮੇਂ ਤਕ ਬਾਹਰ ਨਹੀਂ ਨਿਕਲੇ। ਬਾਅਦ ਵਿਚ ਸਵੇਰੇ 10 ਵਜੇ ਦੇ ਲਗਭਗ ਇਕ ਘੰਟੇ ਦੀ ਮੁਹਿੰਮ ਮਗਰੋਂ ਉਨ੍ਹਾਂ ਨੂੰ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੇ ਬੇਹੋਸ਼ੀ ਦੀ ਹਾਲਤ 'ਚ ਖਿੱਚ ਕੇ ਕੱਢਿਆ। ਸ਼ੱਕ ਹੈ ਕਿ ਟੈਂਕ ਦੇ ਅੰਦਰ ਉਹ ਸਾਰੇ ਜ਼ਹਿਰੀਲੀ ਗੈਸ ਦੀ ਲਪੇਟ 'ਚ ਆ ਗਏ। ਇਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਇਨ੍ਹਾਂ ਦੀ ਮੌਤ ਹੋ ਚੁੱਕੀ ਸੀ, ਜਦਕਿ 1 ਦਾ ਅਜੇ ਫੋਰਟਿਸ ਹਸਪਤਾਲ 'ਚ ਇਲਾਜ ਚਲ ਰਿਹਾ ਹੈ। ਇਹ ਪੰਜੇ ਮਜ਼ਦੂਰ ਛਤਰਪੁਰ 'ਚ ਅੰਬੇਡਕਰ ਕਾਲੋਨੀ ਦੇ ਰਹਿਣ ਵਾਲੇ ਹਨ।


Related News