ਔਰਤ ਨੇ ਦਿੱਤਾ ਚਾਰ ਬੱਚਿਆਂ ਨੂੰ ਜਨਮ, ਇਕ-ਇਕ ਕਰ ਕੇ ਸਾਰਿਆਂ ਦੀ ਹੋਈ ਮੌਤ
Wednesday, Jul 19, 2023 - 11:35 AM (IST)

ਸ਼੍ਰੀਗੰਗਾਨਗਰ (ਵਾਰਤਾ)- ਰਾਜਸਥਾਨ ਦੇ ਸ਼੍ਰੀਗੰਗਾਨਗਰ 'ਚ ਸਰਕਾਰੀ ਜ਼ਿਲ੍ਹਾ ਹਸਪਤਾਲ 'ਚ ਇਕੱਠੇ ਜਨਮੇ 4 ਬੱਚਿਆਂ ਦੀ ਅੱਜ ਯਾਨੀ ਬੁੱਧਵਾਰ ਸਵੇਰੇ ਮੌਤ ਹੋ ਗਈ। ਜ਼ਿਲ੍ਹੇ ਦੇ ਸ਼੍ਰੀਬਿਜਯਨਗਰ ਦੀ ਵਾਸੀ ਸ਼ਾਲੂ (ਪਤਨੀ ਗੁਲਵਿੰਦਰ ਸਿੰਘ) ਨੇ ਮੰਗਲਵਾਰ ਸ਼ਾਮ 3.30 ਵਜੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਸੀ। ਇਨ੍ਹਾਂ 'ਚੋਂ 2 ਮੁੰਡੇ ਅਤੇ 2 ਕੁੜੀਆਂ ਸਨ। ਹਸਪਤਾਲ ਦੇ ਪ੍ਰਿੰਸੀਪਲ ਮੈਡੀਕਲ ਅਫ਼ਸਰ (ਪੀ.ਐੱਮ.ਓ.) ਡਾ. ਕੇ.ਐੱਸ. ਕਾਮਰਾ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦਾ ਭਾਰ ਕਾਫ਼ੀ ਘੱਟ ਸੀ। ਬੱਚੇ ਕਾਫ਼ੀ ਕਮਜ਼ੋਰ ਸਨ। ਭਾਰ 500-600 ਗ੍ਰਾਮ ਹੋਣ ਕਾਰਨ ਬੱਚਿਆਂ ਨੂੰ ਤੁਰੰਤ ਹੀ ਚਾਈਲਡ ਨਰਸਰੀ (ਐੱਸ.ਐੱਨ.ਸੀ.ਯੂ.) 'ਚ ਸ਼ਿਫਟ ਕਰ ਦਿੱਤਾ ਗਿਆ। ਇਨ੍ਹਾਂ 'ਤੇ ਡਾਕਟਰਾਂ ਅਤੇ ਸਟਾਫ਼ ਕਰਮਚਾਰੀਆਂ ਨੇ ਪੂਰੀ ਨਿਗਰਾਨੀ ਰੱਖੀ ਪਰ ਅੱਜ ਸਵੇਰੇ ਇਕ-ਇਕ ਚਾਰਾਂ ਦੀ ਮੌਤ ਹੋ ਗਈ। ਇਹ ਬੱਚੇ ਅੰਡਰ ਡੈਵਲਪ ਸਨ। ਪ੍ਰੀਮੈਚਿਓਰ ਡਿਲਿਵਰੀ ਹੋਣ ਕਾਰਨ ਇਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਮੰਗਲਵਾਰ ਸ਼ਾਮ 3.30 ਵਜੇ ਸ਼ਾਲੂ ਵਲੋਂ ਇਕੱਠੇ ਚਾਰ ਬੱਚਿਆਂ ਨੂੰ ਜਨਮ ਦੇਣ ਨਾਸ ਉਨ੍ਹਾਂ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਪਰ ਬਾਅਦ 'ਚ ਬੱਚੇ ਕਾਫ਼ੀ ਕਮਜ਼ੋਰ ਅਤੇ ਪ੍ਰੀਮੈਚਿਓਰ ਹੋਣ ਦਾ ਪਤਾ ਲੱਗਣ 'ਤੇ ਪਰੇਸ਼ਾਨ ਹੋ ਗਏ।
ਇਕੱਠੇ ਚਾਰ ਬੱਚਿਆਂ ਦਾ ਜਨਮ ਹੋਣ 'ਤੇ ਹਸਪਤਾਲ 'ਚ ਚਰਚਾ ਦਾ ਵਾਤਾਵਰਣ ਬਣ ਗਿਆ। ਕਾਫ਼ੀ ਲੋਕ ਬੱਚਿਆਂ ਨੂੰ ਦੇਖਣ ਲਈ ਆਏ ਪਰ ਉਦੋਂ ਤੱਕ ਉਨ੍ਹਾਂ ਨੂੰ ਐੱਸ.ਐੱਨ.ਸੀ.ਯੂ. ਨਰਸਰੀ 'ਚ ਸ਼ਿਫਟ ਕਰ ਦਿੱਤਾ ਗਿਆ ਸੀ। ਇਸ ਨਰਸਰੀ 'ਚ ਲੋਕਾਂ ਨੂੰ ਨਹੀਂ ਜਾਣ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ਼ਾਲੂ ਦੇ 5 ਸਾਲ ਦਾ ਇਕ ਪੁੱਤ ਹੈ। ਉਸ ਦੇ 5 ਸਾਲ ਪਹਿਲਾ ਨਾਰਮਲ ਡਿਲਿਵਰੀ ਹੋਈ ਸੀ। ਹੁਣ ਗਰਭਵਤੀ ਹੋਣ 'ਤੇ ਅਲਟਰਾਸਾਊਂਡ ਕਰਵਾਇਆ ਗਿਆ ਤਾਂ ਜੋੜੇ ਨੂੰ ਜਾਣਕਾਰੀ ਹੋ ਗਈ ਸੀ ਕਿ ਗਰਭ 'ਚ 4 ਬੱਚੇ ਹਨ। ਇਹ ਪਤਾ ਲੱਗਣ 'ਤੇ ਜੋੜੇ ਅਤੇ ਇਸ ਦੇ ਪਰਿਵਾਰ ਵਾਲੇ ਕਾਫ਼ੀ ਖੁਸ਼ ਸਨ ਪਰ ਅੱਜ ਬੱਚਿਆਂ ਦੀ ਮੌਤ ਹੋਣ ਨਾਲ ਉਨ੍ਹਾਂ 'ਚ ਸੋਗ ਦੀ ਲਹਿਰ ਦੌੜ ਪਈ। ਡਾਕਟਰਾਂ ਅਨੁਸਾਰ ਆਮ ਡਿਲਿਵਰੀ ਲਗਭਗਦ 37 ਹਫ਼ਤਿਆਂ ਦੀ ਗਰਭਅਵਸਥਾ 'ਚ ਹੁੰਦੀ ਹੈ ਪਰ ਸ਼ਾਲੂ ਦੀ ਡਿਲਿਵਰੀ 26 ਤੋਂ 27 ਹਫ਼ਤੇ ਦੇ ਮੱਧ ਮੰਗਲਵਾਰ ਨੂੰ ਸਿਜੇਰੀਅਨ ਰਾਹੀਂ ਕੀਤੀ ਗਈ। ਇਸ ਕਾਰਨ ਬੱਚੇ ਪ੍ਰੀਮੈਚਿਓਰ ਅਤੇ ਕਮਜ਼ੋਰ ਸਨ। ਗੁਲਵਿੰਦਰ ਸਿੰਘ ਟਰੱਕ ਡਰਾਈਵਰ ਹੈ। ਸ਼੍ਰੀਗੰਗਾਨਗਰ ਦੇ ਇਕ ਨਿੱਜੀ ਹਸਪਤਾਲ 'ਚ 3 ਸਾਲ ਪਹਿਲਾਂ ਆਈ.ਵੀ.ਐੱਫ. ਤਕਨੀਕ ਨਾਲ ਗਰਭਵਤੀ ਔਰਤ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8