ਹਿਮਾਚਲ: ਜ਼ਹਿਰੀਲੀ ਸ਼ਰਾਬ ਮਾਮਲੇ ’ਚ ਸਾਬਕਾ ਪੰਚਾਇਤ ਪ੍ਰਧਾਨ ਸਣੇ ਚਾਰ ਲੋਕ ਗ੍ਰਿਫਤਾਰ

Thursday, Jan 20, 2022 - 03:49 PM (IST)

ਹਿਮਾਚਲ: ਜ਼ਹਿਰੀਲੀ ਸ਼ਰਾਬ ਮਾਮਲੇ ’ਚ ਸਾਬਕਾ ਪੰਚਾਇਤ ਪ੍ਰਧਾਨ ਸਣੇ ਚਾਰ ਲੋਕ ਗ੍ਰਿਫਤਾਰ

ਸੁੰਦਰਨਗਰ– ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹਾ ਮੰਡੀ ਦੇ ਸੁੰਦਰਨਗਰ ਖੇਤਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ 7 ਲੋਕਾਂ ਦੀ ਮੌਤ ਦੇ ਮਾਮਲੇ ’ਚ ਸਾਬਕਾ ਪੰਚਾਇਤ ਪ੍ਰਧਾਨ ਸਣੇ ਚਾਲ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਸ਼ਰਾਬ ਦੀ ਖੇਪ ਵੀ ਬਰਾਮਦ ਕੀਤੀ ਹੈ। ਇਨ੍ਹਾਂ ’ਚੋਂ ਚੰਡੀਗੜ੍ਹ ਬ੍ਰਾਂਡ ਸਮੇਤ ਨਕਲੀ ਸ਼ਰਾਬ ਫੜੀ ਗਈ ਹੈ। ਪੁਲਸ ਅਧਿਕਾਰੀ ਮੰਡੀ ਸ਼ਾਲਿਨੀ ਅਗਨੀਹੋਤਰੀ ਨੇ ਇਸਦੀ ਪੁਸ਼ਟੀ ਕੀਤੀ ਹੈ। ਉਨ੍ਹਾਂ  ਦੱਸਿਆ ਕਿ ਪੁਲਸ ਨੇ ਸਲਾਪੜ ਪੰਚਾਇਤ ਦੇ ਸਾਬਕਾ ਪ੍ਰਧਾਨ ਜਗਦੀਸ਼ ਚੰਦ ਮੌਜੂਦਾ ਪੰਚਾਇਤ ਪ੍ਰਧਾਨ ਦੇ ਸਹੁਰੇ ਅੱਛਰ ਸਿੰਘ ਪੁੱਤਰ ਬਹਾਦੁਰ ਸਿੰਘ ਸਣੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਤਕ ਇਸ ਮਾਮਲੇ ’ਚ ਕਈ ਹੋਰ ਸ਼ੱਕੀਆਂ ਦੀ ਗ੍ਰਿਫਤਾਰੀ ਹੋਣ ਦੀ ਉਮੀਦ ਹੈ। ਉਨ੍ਹਾਂ ਮੁਤਾਬਕ, ਸਾਬਕਾ ਪੰਚਾਇਤ ਪ੍ਰਧਾਨ ਜਗਦੀਸ਼ ਚੰਦ ਕਾਂਗਰਸ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਪੁਲਸ ਗ੍ਰਿਫਤਾਰ ਕੀਤੇ ਗਏ ਚਾਰਾਂ ਲੋਕਾਂ ਵਿਅਕੀਤਾਂ ਨੂੰ ਰਿਮਾਂਡ ’ਤੇ ਲੈਣ ਲਈ ਦੇਸ਼ ਸ਼ਾਮ ਸੁੰਦਰਨਗਰ ਦੀ ਇਕ ਅਦਾਲਤ ’ਚ ਪੇਸ਼ ਕਰੇਗੀ। 


author

Rakesh

Content Editor

Related News