ਪਾਕਿ ਦੀ ਇਸ ਪਾਰਟੀ ਦੇ ਸੰਸਥਾਪਕ ਨੇ ਗਾਇਆ, ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’
Sunday, Sep 01, 2019 - 01:40 AM (IST)

ਲੰਡਨ/ਇਸਲਾਮਾਬਾਦ - ਜੰਮੂ ਕਸ਼ਮੀਰ ’ਚੋਂ ਧਾਰਾ-370 ਹਟਾਏ ਜਾਣ ਦੇ ਭਾਰਤ ਸਰਕਾਰ ਦੇ ਫੈਸਲੇ ਤੋਂ ਬਾਅਦ ਪੀ. ਐੱਮ. ਇਮਰਾਨ ਖਾਨ ਨੇ ਜਿੱਥੇ ਜੰਗ ਤੱਕ ਦੀ ਧਮਕੀ ਦੇ ਦਿੱਤੀ ਹੈ, ਉਥੇ ਇਸ ਇਸਲਾਮਕ ਦੇਸ਼ ਦੇ ਮੁੱਤਾਹਿਦਾ ਕੌਮ ਮੂਵਮੈਂਟ ਪਾਰਟੀ ਦੇ ਸੰਸਥਾਪਕ ਅਲਤਾਫ ਹੁਸੈਨ ਦੀ ਇਕ ਵੀਡੀਓ ਵਾਇਰਲ ਹੋਈ, ਜਿਸ ’ਚ ਉਹ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ ਗਾਉਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਹੁਸੈਨ ਪਾਕਿਸਤਾਨ ’ਚ ਮੁਜ਼ਾਹਿਰਾਂ ਦਾ ਸਮਰਥਨ ਕਰਨ ਅਤੇ ਭਾਰਤ ਦੀ ਵੰਡ ਦਾ ਆਲੋਚਕ ਦੇ ਰੂਪ ’ਚ ਵੀ ਜਾਣੇ ਜਾਂਦੇ ਹਨ।
ਅਤਲਾਫ ਨੇ ਸ਼ਨੀਵਾਰ ਨੂੰ ਇਕ ਟਵੀਟ ਵੀ ਕੀਤਾ ਸੀ, ਜਿਸ ’ਚ ਉਨ੍ਹਾਂ ਨੇ ਕਸ਼ਮੀਰ ’ਚ ਸੰਯੁਕਤ ਰਾਸ਼ਟਰ ਦੇ ਅਬਜ਼ਰਵਰ (ਨਿਗਰਾਨ) ਭੇਜਣ ਦੀ ਪਾਕਿ ਦੀ ਮੰਗ ’ਤੇ ਆਖਿਆ ਸੀ ਕਿ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੂੰ ਸ਼ਹਿਰੀ ਸਿੰਧ, ਬਲੋਚਿਸਤਾਨ, ਖੈਬਰ ਪਖਤੂਨਖਵਾਹ ਅਤੇ ਗਿਲਗਿਟ-ਬਾਲਟੀਸਤਾਨ ’ਚ ਵੀ ਅਬਜ਼ਰਵਰ ਭੇਜਣਾ ਚਾਹੀਦਾ ਹੈ ਤਾਂ ਜੋ ਦੁਨੀਆ ਨੂੰ ਪਤਾ ਲੱਗੇ ਕਿ ਪਾਕਿਸਤਾਨ ’ਚ ਕਿਸ ਤਰ੍ਹਾਂ ਮਨੱੁਖੀ ਅਧਿਕਾਰ ਦਾ ਉਲੰਘਣ ਹੋ ਰਿਹਾ ਹੈ।
ਦੱਸ ਦਈਏ ਕਿ ਅਲਤਾਫ ਦੀ ਪਾਰਟੀ ’ਤੇ ਵਿਆਪਕ ਕਾਰਵਾਈ ਤੋਂ ਬਾਅਦ ਉਨ੍ਹਾਂ ਨੇ ਦੇਸ਼ ਛੱਡ ਦਿੱਤਾ ਸੀ ਅਤੇ 1992 ਤੋਂ ਹੀ ਬਿ੍ਰਟੇਨ ’ਚ ਰਹਿ ਰਹੇ ਹਨ। ਹੁਸੈਨ ਬੇਸ਼ੱਕ ਹੀ ਸਾਲਾਂ ਤੋਂ ਲੰਡਨ ’ਚ ਰਹਿ ਰਹੇ ਹੋ ਪਰ ਆਪਣੀ ਪਾਰਟੀ ਨੂੰ ਉਹ ਇਥੋਂ ਹੀ ਮੈਸੇਜ ਕਰਦੇ ਹਨ। 2015 ’ਚ ਪਾਕਿਸਤਾਨ ਦੀ ਕੋਰਟ ਨੇ ਉਨ੍ਹਾਂ ਨੂੰ ਭਗੋੜਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ’ਤੇ ਹੱਤਿਆ, ਦੇਸ਼ਧ੍ਰੋਹ, ਹਿੰਸਾ ਭੜਕਾਉਣ ਅਤੇ ਹੇਟ ਸਪੀਚ ਦੇ ਦੋਸ਼ ਲਾਏ ਗਏ ਹਨ। ਕੋਰਟ ਨੇ ਅਲਤਾਫ ਦੀ ਤਸਵੀਰ, ਵੀਡੀਓ ਜਾ ਬਿਆਨ ਮੀਡੀਆ ’ਚ ਦਿਖਾਉਣ ’ਤੇ ਪੂਰੀ ਤਰ੍ਹਾਂ ਬੈਨ ਲਾ ਦਿੱਤਾ ਹੈ। ਉਨ੍ਹਾਂ ਨੂੰ ਪਨਾਹ ਦੇ ਰੱਖੀ ਬਿ੍ਰਟਿਸ਼ ਸਰਕਾਰ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਨਾਲ ਇਹ ਸਾਬਿਤ ਹੋਵੇ ਕਿ ਉਨ੍ਹਾਂ ਨੇ ਬਿ੍ਰਟਿਸ਼ ਕਾਨੂੰਨ ਦਾ ਉਲੰਘਣ ਕੀਤਾ ਹੈ।