ਘਰ ਦੀ ਨੀਂਹ ਪੁੱਟਦੇ ਮਿਲਿਆ ਕਰੋੜਾਂ ਦਾ ਖ਼ਜ਼ਾਨਾ ! ਇਮਾਨਦਾਰੀ ਦਿਖਾ ਕੇ ਫਸਿਆ ਨੌਜਵਾਨ, ਹੁਣ ਮਾਰ ਰਿਹਾ ਮੱਥੇ 'ਤੇ ਹੱਥ

Saturday, Mar 14, 2026 - 10:44 AM (IST)

ਘਰ ਦੀ ਨੀਂਹ ਪੁੱਟਦੇ ਮਿਲਿਆ ਕਰੋੜਾਂ ਦਾ ਖ਼ਜ਼ਾਨਾ ! ਇਮਾਨਦਾਰੀ ਦਿਖਾ ਕੇ ਫਸਿਆ ਨੌਜਵਾਨ, ਹੁਣ ਮਾਰ ਰਿਹਾ ਮੱਥੇ 'ਤੇ ਹੱਥ

ਕਰਨਾਟਕ- ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ, ਪਰ ਕਰਨਾਟਕ ਦੇ ਲੱਕੁੰਡੀ 'ਚ ਇਕ ਨੌਜਵਾਨ ਨਾਲ ਕੁਝ ਅਜਿਹਾ ਹੋਇਆ ਕਿ ਖ਼ਜ਼ਾਨਾ ਮਿਲਣ ਤੋਂ ਬਾਅਦ ਵੀ ਉਹ ਹੁਣ ਪਛਤਾ ਰਿਹਾ ਹੈ। ਪ੍ਰਜਵਲ ਰਿੱਟੀ ਨਾਮ ਦੇ ਨੌਜਵਾਨ ਨੂੰ ਘਰ ਦੀ ਖ਼ੁਦਾਈ ਦੌਰਾਨ ਸੋਨੇ ਦੇ ਅਜਿਹੇ ਗਹਿਣੇ ਮਿਲੇ, ਜਿਨ੍ਹਾਂ ਦੀ ਕੀਮਤ ਬਾਜ਼ਾਰੀ ਭਾਅ ਨਾਲੋਂ 10 ਗੁਣਾ ਜ਼ਿਆਦਾ ਨਿਕਲੀ। ਪਰ ਹੁਣ ਇਹੀ ਇਮਾਨਦਾਰੀ ਉਸ ਲਈ ਮੁਸੀਬਤ ਬਣ ਗਈ ਹੈ।

ਨੀਂਹ ਪੁੱਟਦੇ ਹੀ ਨਿਕਲਿਆ 500 ਸਾਲ ਪੁਰਾਣਾ ਸੋਨਾ

ਪ੍ਰਜਵਲ ਆਪਣੇ ਪੁਰਾਣੇ ਘਰ ਦੀ ਨੀਂਹ ਪੁੱਟ ਰਿਹਾ ਸੀ ਕਿ ਅਚਾਨਕ ਇਕ ਪੁਰਾਣਾ ਬਕਸਾ ਮਿਲਿਆ। ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਸਭ ਹੈਰਾਨ ਰਹਿ ਗਏ। ਉਸ 'ਚ 466 ਗ੍ਰਾਮ ਵਜ਼ਨ ਦੇ 22 ਬੇਸ਼ਕੀਮਤੀ ਗਹਿਣੇ ਸਨ, ਜਿਸ 'ਚ ਹਾਰ, ਕੰਗਣ ਅਤੇ ਮਣਕੇ ਸ਼ਾਮਲ ਸਨ। ਪ੍ਰਜਵਲ ਨੇ ਲਾਲਚ ਕਰਨ ਦੀ ਬਜਾਏ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਮਾਹਿਰਾਂ ਦੀ ਜਾਂਚ 'ਚ ਸਾਹਮਣੇ ਆਇਆ ਕਿ ਇਹ ਗਹਿਣੇ ਵਿਜੈਨਗਰ ਜਾਂ ਚਾਲੁਕਿਆ ਸਾਮਰਾਜ ਦੇ ਸਮੇਂ ਦੇ ਹਨ, ਜੋ ਲਗਭਗ 500 ਤੋਂ 600 ਸਾਲ ਪੁਰਾਣੇ ਹਨ।

8 ਕਰੋੜ ਦੀ ਕੀਮਤ ਸੁਣ ਕੇ ਉੱਡੇ ਹੋਸ਼

ਹਾਲਾਂਕਿ ਸੋਨੇ ਦਾ ਵਜ਼ਨ ਅੱਧਾ ਕਿੱਲੋ ਦੇ ਕਰੀਬ ਸੀ, ਪਰ ਇਤਿਹਾਸਕ ਅਤੇ ਐਂਟੀਕ ਹੋਣ ਕਾਰਨ ਸਰਕਾਰ ਨੇ ਇਸ ਦੀ ਕੀਮਤ 8 ਕਰੋੜ ਰੁਪਏ ਹੈ। ਇਹ ਸੁਣ ਕੇ ਪ੍ਰਜਵਲ ਨੇ ਆਪਣਾ ਮੱਥਾ ਪਿੱਟ ਲਿਆ ਕਿਉਂਕਿ ਉਸ ਨੇ ਸਾਰਾ ਸੋਨਾ ਸਰਕਾਰ ਦੇ ਹਵਾਲੇ ਕਰ ਦਿੱਤਾ ਸੀ, ਪਰ ਬਦਲੇ 'ਚ ਹਾਲੇ ਤੱਕ ਉਸ ਨੂੰ ਉਮੀਦ ਮੁਤਾਬਕ ਇਨਾਮ ਨਹੀਂ ਮਿਲਿਆ।

ਪਰਿਵਾਰ ਦੀ ਮੰਗ: 'ਸਾਨੂੰ ਚਾਹੀਦਾ ਹੈ 1.6 ਕਰੋੜ ਦਾ ਹਿੱਸਾ'

ਪ੍ਰਜਵਲ ਦੀ ਦਾਦੀ ਕਸਤੂਰਵਵਾ ਅਤੇ ਪਰਿਵਾਰ ਦਾ ਕਹਿਣਾ ਹੈ ਕਿ 'ਟਰੇਜ਼ਰ ਟ੍ਰੋਵ ਐਕਟ' (Treasure Trove Act) ਦੇ ਮੁਤਾਬਕ ਜੇਕਰ ਕਿਸੇ ਨੂੰ ਆਪਣੀ ਨਿੱਜੀ ਜ਼ਮੀਨ 'ਚੋਂ ਖ਼ਜ਼ਾਨਾ ਮਿਲਦਾ ਹੈ, ਤਾਂ ਉਹ ਉਸ ਦੀ ਕੁੱਲ ਕੀਮਤ ਦੇ ਪੰਜਵੇਂ ਹਿੱਸੇ (20%) ਦਾ ਹੱਕਦਾਰ ਹੁੰਦਾ ਹੈ। ਪਰਿਵਾਰ ਦੀ ਮੰਗ ਹੈ ਕਿ ਉਨ੍ਹਾਂ ਨੂੰ 8 ਕਰੋੜ ਦੀ ਕੀਮਤ ਦੇ ਹਿਸਾਬ ਨਾਲ 1.6 ਕਰੋੜ ਰੁਪਏ ਦਿੱਤੇ ਜਾਣ। ਸਰਕਾਰ ਸਿਰਫ਼ ਸੋਨੇ ਦੇ ਵਜ਼ਨ ਦੇ ਹਿਸਾਬ ਨਾਲ ਨਹੀਂ, ਸਗੋਂ ਇਤਿਹਾਸਕ ਕੀਮਤ ਦੇ ਹਿਸਾਬ ਨਾਲ ਭੁਗਤਾਨ ਕਰੇ। ਮਾਮਲਾ ਗਰਮਾਉਣ ਤੋਂ ਬਾਅਦ ਸਥਾਨਕ ਲੋਕ ਵੀ ਪਰਿਵਾਰ ਦੇ ਸਮਰਥਨ 'ਚ ਆ ਗਏ ਹਨ। ਮੰਤਰੀ ਐੱਚ.ਕੇ. ਪਾਟਿਲ ਨੇ ਭਰੋਸਾ ਦਿੱਤਾ ਹੈ ਕਿ ਸਰਕਾਰ ਜਲਦੀ ਹੀ ਕੋਈ ਫੈਸਲਾ ਲਵੇਗੀ। ਫਿਲਹਾਲ ਸਰਕਾਰ ਨੇ ਪਰਿਵਾਰ ਨੂੰ ਘਰ ਬਣਾਉਣ ਲਈ ਜ਼ਮੀਨ ਅਲਾਟ ਕਰ ਦਿੱਤੀ ਹੈ, ਪਰ ਕਰੋੜਾਂ ਦੇ ਮੁਆਵਜ਼ੇ 'ਤੇ ਹਾਲੇ ਵੀ ਸਸਪੈਂਸ ਬਣਿਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News