ਬਿਨਾਂ ਪੁੱਛੇ ਰਸਗੁੱਲਾ ਖਾਣ 'ਤੇ ਤਪਦੇ ਤਦੂੰਰ 'ਚ ਸੁੱਟ 'ਤਾ ਮੁੰਡਾ, ਹਿਲਾ ਦੇਵੇਗੀ ਪੂਰੀ ਖ਼ਬਰ
Friday, Apr 17, 2026 - 11:36 AM (IST)
ਯੂਪੀ : ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਵਿਆਹ ਸਮਾਗਮ ਵਿਚ ਇਕ ਰਸਗੁੱਲਾ ਖਾਣ ਦੀ ਕੀਮਤ 11 ਸਾਲ ਦੀ ਬੱਚੀ ਨੂੰ ਆਪਣੀ ਜ਼ਿੰਦਗੀ ਦਾਅ 'ਤੇ ਲਗਾ ਕੇ ਚੁਕਾਉਣੀ ਪਈ। ਦੋਸ਼ ਹੈ ਕਿ ਇਕ ਹਲਵਾਈ ਨੇ ਬਿਨਾਂ ਪੁੱਛੇ ਰਸਗੁੱਲਾ ਖਾਣ ਤੋਂ ਗੁੱਸੇ ਵਿਚ ਆ ਕੇ ਬੱਚੇ ਨੂੰ ਚੁੱਕ ਕੇ ਬਲਦੇ ਤੰਦੂਰ ਵਿਚ ਸੁੱਟ ਦਿੱਤਾ, ਜਿਸ ਨਾਲ ਸਨਸਨੀ ਫੈਲ ਗਈ।
ਇਹ ਵੀ ਪੜ੍ਹੋ - ਗੈਸ ਪਾਈਪਲਾਈਨ Blast, 8 ਲੋਕਾਂ ਦੀ ਦਰਦਨਾਕ ਮੌਤ, ਕੰਬ ਗਿਆ ਪਾਕਿ
ਜਾਣਕਾਰੀ ਮੁਤਾਬਕ ਛਾਉਣੀ ਥਾਣਾ ਖੇਤਰ ਦਾ ਰਹਿਣ ਵਾਲਾ 11 ਸਾਲਾ ਬੱਚਾ ਆਪਣੀ ਨਾਨੀ ਨਾਲ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਗਿਆ ਸੀ। ਵਿਆਹ ਦੇ ਮੌਕਿਆਂ 'ਤੇ ਹਮੇਸ਼ਾ ਬੱਚੇ ਖਾਣ-ਪੀਣ ਦੀਆਂ ਚੀਜ਼ਾਂ ਦਾ ਆਨੰਦ ਲੈਂਦੇ ਹਨ ਅਤੇ ਬੜੇ ਸੁਆਦ ਨਾਲ ਖਾਂਦੇ ਹਨ। ਉਕਤ ਬੱਚਾ ਵੀ ਸਟਾਲ 'ਤੇ ਰੱਖੇ ਰੱਸਗੁੱਲਿਆਂ ਵਿਚੋਂ ਇਕ ਰਸਗੁੱਲਾ ਚੁੱਕ ਕੇ ਖਾ ਗਿਆ, ਜਿਸ ਨੂੰ ਦੇਖ ਉਥੇ ਕੰਮ ਕਰਨ ਰਿਹਾ ਇਕ ਵਿਅਕਤੀ ਅੱਗ-ਬਬੂਲਾ ਹੋ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਗੁੱਸੇ ਵਿਚ ਉਕਤ ਵਿਅਕਤੀ ਨੇ ਬਿਨਾਂ ਕੁਝ ਸੋਚੇ ਸਮਝੇ ਬੱਚੇ ਨੂੰ ਚੁੱਕ ਕੇ ਬਲ ਰਹੀ ਤੰਦੂਰ ਦੀ ਭੱਠੀ ਵਿਚ ਸੁੱਟ ਦਿੱਤਾ।
ਇਹ ਵੀ ਪੜ੍ਹੋ - 6 ਮੁਫ਼ਤ ਸਿਲੰਡਰ, 8 ਗ੍ਰਾਮ ਸੋਨਾ ਤੇ 25 ਲੱਖ ਦਾ ਮੁਫ਼ਤ ਇਲਾਜ, ਚੋਣਾਂ ਲਈ ਇਸ ਪਾਰਟੀ ਦਾ ਵੱਡਾ ਐਲਾਨ
ਇਸ ਦਰਦਨਾਕ ਅਤੇ ਭਿਆਨਕ ਮੰਜ਼ਰ ਨੂੰ ਦੇਖ ਉਥੇ ਮੌਜੂਦ ਲੋਕਾਂ ਦੇ ਹੋਸ਼ ਉੱਡ ਗਏ, ਜਿਸ ਕਾਰਨ ਵਿਆਹ ਸਮਾਗਮ ਵਿਚ ਹਫ਼ੜਾ-ਦਫ਼ੜੀ ਮਚ ਗਈ। ਲੋਕਾਂ ਨੇ ਬੱਚੇ ਨੂੰ ਬਾਹਰ ਕੱਢਿਆ ਪਰ ਉਹ ਉਦੋਂ ਤੱਕ ਬੁਰੀ ਤਰੀਕੇ ਨਾਲ ਝੁਲਸ ਚੁੱਕੀ ਸੀ। ਡਾਕਟਰਾਂ ਮੁਤਾਬਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਡਾਕਟਰਾਂ ਮੁਤਾਬਕ ਬੱਚਾ ਕਾਫੀ ਜ਼ਿਆਦਾ ਝੁਲਸ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਹਰਕਤ ਵਿੱਚ ਆ ਗਈ ਹੈ। ਪੁਲਸ ਨੇ ਮੁਕੱਦਮਾ ਦਰਜ ਕਰਕੇ ਫ਼ਰਾਰ ਮੁਲਜ਼ਮ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਕਿਹਾ ਕਿ ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ - 15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ ਕਰ 'ਤਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
