ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੀ ਵਿਗੜੀ ਸਿਹਤ, ਏਮਸ ਹਸਪਤਾਲ 'ਚ ਕਰਵਾਇਆ ਦਾਖਲ
Tuesday, Jan 13, 2026 - 08:14 AM (IST)
ਨਵੀਂ ਦਿੱਲੀ - ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਪਿਛਲੇ ਹਫ਼ਤੇ ਦੋ ਵਾਰ ਬੇਹੋਸ਼ ਹੋਣ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੈਦਿਕ ਸਾਇੰਸਜ਼ (ਏਮਜ਼) ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਐੱਮ.ਆਰ.ਆਈ. ਕੀਤਾ ਜਾਵੇਗਾ।
ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਧਨਖੜ 10 ਜਨਵਰੀ ਨੂੰ ਵਾਸ਼ਰੂਮ ’ਚ ਦੋ ਵਾਰ ਬੇਹੋਸ਼ ਹੋ ਗਏ ਸਨ। "ਅੱਜ ਉਨ੍ਹਾਂ ਨੂੰ ਏਮਜ਼ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਜਾਂਚ ਲਈ ਦਾਖਲ ਹੋਣ ਦੀ ਸਲਾਹ ਦਿੱਤੀ।" ਧਨਖੜ ਪਹਿਲਾਂ ਵੀ ਕਈ ਵਾਰ ਬੇਹੋਸ਼ ਹੋ ਚੁੱਕੇ ਹਨ, ਜਿਸ ’ਚ ਕੱਛ ਦੇ ਰਣ, ਉੱਤਰਾਖੰਡ, ਕੇਰਲ ਅਤੇ ਦਿੱਲੀ ਸ਼ਾਮਲ ਹਨ, ਜਿੱਥੇ ਉਹ ਉਪ ਰਾਸ਼ਟਰਪਤੀ ਵਜੋਂ ਜਨਤਕ ਸਮਾਗਮਾਂ ’ਚ ਗਏ ਸਨ। ਉਨ੍ਹਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ 21 ਜੁਲਾਈ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
