ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਬਾਰਾਮੂਲਾ, ਘਰਾਂ ਤੋਂ ਬਾਹਰ ਆਏ ਲੋਕ
Monday, Jul 13, 2026 - 08:38 AM (IST)
ਸ਼੍ਰੀਨਗਰ : ਐਤਵਾਰ ਦੇਰ ਰਾਤ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਬਾਰਾਮੂਲਾ ਵਿਚ ਰਿਕਟਰ ਪੈਮਾਨੇ ਮੁਤਾਬਕ 3.6 ਤੀਬਰਤਾ ਦਾ ਹਲਕਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਨੇ ਇਸ ਦੀ ਜਾਣਕਾਰੀ ਦਿੱਤੀ। ਐੱਨਸੀਐੱਸ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਭੂਚਾਲ ਸਵੇਰੇ 2 ਵਜੇ ਆਇਆ।
ਪੜ੍ਹੋ ਇਹ ਵੀ - ਕੀ ਭਾਰਤ 'ਚ ਵੀ ਬੱਚਿਆਂ ਲਈ ਬੈਨ ਹੋਵੇਗਾ ਸੋਸ਼ਲ ਮੀਡੀਆ! ਆਸਟ੍ਰੇਲੀਆ 'ਚ PM ਮੋਦੀ ਨੇ ਦਿੱਤੇ ਸੰਕੇਤ
ਇਸਦਾ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੀ ਡੂੰਘਾਈ 'ਤੇ ਸਥਿਤ ਸੀ। ਭੂਚਾਲ ਦੇ ਆਉਣ 'ਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਖੁੱਲ੍ਹੀ ਥਾਵਾਂ 'ਤੇ ਚਲੇ ਗਏ। ਹੁਣ ਤੱਕ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਹੈ। ਇਸ ਤੋਂ ਪਹਿਲਾਂ ਫਰਵਰੀ ਵਿੱਚ ਬਾਰਾਮੂਲਾ ਜ਼ਿਲ੍ਹੇ ਵਿੱਚ ਰਿਕਟਰ ਪੈਮਾਨੇ 'ਤੇ 4.6 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ। ਜ਼ਿਲ੍ਹੇ ਦਾ ਪੱਟਨ ਖੇਤਰ ਭੂਚਾਲ ਦਾ ਕੇਂਦਰ ਸੀ।
ਪੜ੍ਹੋ ਇਹ ਵੀ - 'ਹੱਥ ਲਾਇਆ ਤਾਂ...', ਵਿਆਹ ਦੀ ਪਹਿਲੀ ਰਾਤ ਲਾੜੀ ਨੇ ਦਿਖਾ 'ਤਾ 'ਅਨੋਖਾ ਰੂਪ', ਕੰਬਦਾ ਰਹਿ ਗਿਆ ਲਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
