ਸਾਬਕਾ ਪੈਟਰੋਲੀਅਮ ਸਕੱਤਰ ਤਰੁਣ ਕਪੂਰ PM ਮੋਦੀ ਦੇ ਸਲਾਹਕਾਰ ਨਿਯੁਕਤ

Monday, May 02, 2022 - 03:08 PM (IST)

ਸਾਬਕਾ ਪੈਟਰੋਲੀਅਮ ਸਕੱਤਰ ਤਰੁਣ ਕਪੂਰ PM ਮੋਦੀ ਦੇ ਸਲਾਹਕਾਰ ਨਿਯੁਕਤ
ਨਵੀਂ ਦਿੱਲੀ (ਭਾਸ਼ਾ)– ਸਾਬਕਾ ਪੈਟਰੋਲੀਅਮ ਸਕੱਤਰ ਤਰੁਣ ਕਪੂਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਪੈਟਰੋਲੀਅਮ ਮੰਤਰਾਲਾ ਵਲੋਂ ਸੋਮਵਾਰ ਨੂੰ ਜਾਰੀ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਕਪੂਰ, ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 1987 ਬੈਂਚ ਦੇ ਹਿਮਾਚਲ ਪ੍ਰਦੇਸ਼ ਕੈਡਰ ਦੇ ਅਧਿਕਾਰੀ ਹਨ। ਉਹ 30 ਨਵੰਬਰ 2021 ਨੂੰ ਪੈਟਰੋਲੀਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ ਸਕੱਤਰ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ। ਨੋਟੀਫ਼ਿਕੇਸ਼ਨ ਮੁਤਾਬਕ ਕੈਬਨਿਟ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਨੇ ਪ੍ਰਧਾਨ ਮੰਤਰੀ ਦਫ਼ਤਰ ’ਚ ਪ੍ਰਧਾਨ ਮੰਤਰੀ ਦੇ ਸਲਾਹਕਾਰ ਦੇ ਰੂਪ ’ਚ ਕਪੂਰ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੀ ਨਿਯੁਕਤੀ ਦੋ ਸਾਲ ਦੇ ਸਮੇਂ ਲਈ ਹੋਈ ਹੈ। 

ਸੀਨੀਅਰ ਨੌਕਰਸ਼ਾਹ ਹਰੀ ਰੰਜਨ ਰਾਵ ਅਤੇ ਆਤਿਸ਼ ਚੰਦਰ ਨੂੰ ਪ੍ਰਧਾਨ ਮੰਤਰੀ ਦਫ਼ਤਰ ’ਚ ਵਧੀਕ ਸਕੱਤਰ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਰਾਵ ਮੱਧ ਪ੍ਰਦੇਸ਼ ਕੈਡਰ ਦੇ 1994 ਬੈਚ ਦੇ ਆਈ. ਐੱਸ. ਅਧਿਕਾਰੀ ਹਨ। ਮੌਜੂਦਾ ਸਮੇਂ ’ਚ ਉਹ ਦੂਰਸੰਚਾਰ ਵਿਭਾਗ ’ਚ ਯੂਨੀਵਰਸਲ ਸਰਵਿਸ ਆਬਲਿਗੇਸ਼ਨ ਫੰਡ ’ਚ ਪ੍ਰਸ਼ਾਸਕ ਦੇ ਅਹੁਦੇ ’ਤੇ ਹਨ। ਓਧਰ ਆਤਿਸ਼ ਚੰਦਰ ਰਾਵ ਬਿਹਾਰ ਕੈਡਰ ਦੇ ਅਧਿਕਾਰੀ ਹਨ। ਉਹ ਭਾਰਤੀ ਖੁਰਾਕ ਨਿਗਮ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਦੇ ਅਹੁਦੇ ’ਤੇ ਤਾਇਨਾਤ ਹਨ। 1994 ਬੈਚ ਦੇ ਆਈ. ਏ. ਐੱਸ. ਅਧਿਕਾਰੀ ਚੰਦਰ ਖੇਤੀ, ਸਹਿਯੋਗ ਅਤੇ ਕਿਸਾਨ ਕਲਿਆਣ ਵਿਭਾਗ ਦੇ ਸੰਯੁਕਤ ਸਕੱਤਰ ਵੀ ਰਹਿ ਚੁੱਕੇ ਹਨ।


author

Tanu

Content Editor

Related News