ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ''ਤੇ PM ਮੋਦੀ ਨੂੰ ਦਿੱਤੀ ਵਧਾਈ

Tuesday, Jan 23, 2024 - 01:59 PM (IST)

ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ''ਤੇ PM ਮੋਦੀ ਨੂੰ ਦਿੱਤੀ ਵਧਾਈ

ਕਾਠਮੰਡੂ (ਏਐਨਆਈ): ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ 'ਤੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਮਾਰੋਹ ਸਨਾਤਨ ਧਰਮ ਦੇ ਸਾਰੇ ਪੈਰੋਕਾਰਾਂ ਲਈ ਮਾਣ ਦਾ ਪਲ ਹੈ। ਐਕਸ 'ਤੇ ਰਾਮ ਲੱਲਾ ਦੀ ਤਸਵੀਰ ਪੋਸਟ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, "ਅਯੁੱਧਿਆ ਰਾਮ ਮੰਦਰ ਦੇ ਉਦਘਾਟਨ 'ਤੇ ਪ੍ਰਧਾਨ ਮੰਤਰੀ @narendramodi ਜੀ ਨੂੰ ਵਧਾਈਆਂ। ਪਵਿੱਤਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਸਨਾਤਨ ਧਰਮ ਦੇ ਸਾਰੇ ਅਨੁਯਾਈਆਂ ਲਈ ਮਾਣ ਦੇ ਪਲ ਨੂੰ ਦਰਸਾਉਂਦਾ ਹੈ। ਜੈ ਸ਼੍ਰੀ ਰਾਮ!" 

PunjabKesari

ਇੱਥੇ ਦੱਸ ਦਈਏ ਕਿ ਅਯੁੱਧਿਆ ਵਿੱਚ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਜਸ਼ਨ ਮਨਾਉਣ ਲਈ ਨੇਪਾਲ ਵਿਚ ਦੇਵੀ ਸੀਤਾ ਦੇ ਗ੍ਰਹਿ ਨਗਰ ਜਨਕਪੁਰ ਵਿੱਚ ਸ਼ਰਧਾਲੂਆਂ ਨੇ 2.5 ਲੱਖ ਤੇਲ ਦੇ ਦੀਵੇ ਜਗਾਏ। ਇਸ ਤੋਂ ਇਲਾਵਾ ਫੁੱਲਾਂ ਅਤੇ ਸਿੰਦੂਰ ਪਾਊਡਰ ਦੀ ਵਰਤੋਂ ਕਰਕੇ ਜੈ ਸਿਆਰਾਮ ਲਿਖੀ ਰੰਗੋਲੀ ਵੀ ਬਣਾਈ ਗਈ। ਉੱਧਰ ਅਯੁੱਧਿਆ ਵਿੱਚ ਸ਼੍ਰੀ ਰਾਮ ਲੱਲਾ ਦੀ 'ਪ੍ਰਾਣ ਪ੍ਰਤਿਸ਼ਠਾ' ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਰਸਮਾਂ ਨਿਭਾਈਆਂ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਨੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਪ੍ਰਵਾਸੀ ਭਾਰਤੀਆਂ ਨੂੰ ਦਿੱਤੀ ਵਧਾਈ

ਮੰਦਰ ਬਾਰੇ ਮੁੱਖ ਜਾਣਕਾਰੀ

ਮੰਦਰ ਦਾ ਮੁੱਖ ਪ੍ਰਵੇਸ਼ ਦੁਆਰ ਪੂਰਬੀ ਪਾਸੇ ਸਥਿਤ ਹੈ, ਜਿਸ ਨੂੰ ਸਿੰਘ ਦੁਆਰ ਰਾਹੀਂ 32 ਪੌੜੀਆਂ ਚੜ੍ਹ ਕੇ ਪਹੁੰਚਿਆ ਜਾ ਸਕਦਾ ਹੈ। ਮੰਦਰ ਵਿੱਚ ਕੁੱਲ ਪੰਜ ਮੰਡਪ (ਹਾਲ) ਹਨ - ਨ੍ਰਿਤ ਮੰਡਪ, ਰੰਗ ਮੰਡਪ, ਸਭਾ ਮੰਡਪ, ਪ੍ਰਾਰਥਨਾ ਮੰਡਪ ਅਤੇ ਕੀਰਤਨ ਮੰਡਪ। ਮੰਦਰ ਦੇ ਨੇੜੇ ਇੱਕ ਇਤਿਹਾਸਕ ਖੂਹ (ਸੀਤਾ ਕੂਪ) ਹੈ, ਜੋ ਪੁਰਾਤਨ ਯੁੱਗ ਦਾ ਹੈ। ਮੰਦਰ ਕੰਪਲੈਕਸ ਦੇ ਦੱਖਣ-ਪੱਛਮੀ ਹਿੱਸੇ ਵਿੱਚ, ਕੁਬੇਰ ਟਿੱਲਾ ਵਿਖੇ, ਭਗਵਾਨ ਸ਼ਿਵ ਦੇ ਪ੍ਰਾਚੀਨ ਮੰਦਰ ਨੂੰ ਜਟਾਯੂ ਦੀ ਮੂਰਤੀ ਦੀ ਸਥਾਪਨਾ ਦੇ ਨਾਲ ਬਹਾਲ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News