ਭਾਜਪਾ ਨੂੰ ਝਟਕਾ, ਸਾਬਕਾ ਸੰਸਦ ਮੈਂਬਰ ਲਾਲ ਸਿੰਘ ਕਾਂਗਰਸ ''ਚ ਸ਼ਾਮਲ

Wednesday, Mar 20, 2024 - 05:42 PM (IST)

ਭਾਜਪਾ ਨੂੰ ਝਟਕਾ, ਸਾਬਕਾ ਸੰਸਦ ਮੈਂਬਰ ਲਾਲ ਸਿੰਘ ਕਾਂਗਰਸ ''ਚ ਸ਼ਾਮਲ

ਨਵੀਂ ਦਿੱਲੀ- ਸਾਬਕਾ ਸੰਸਦ ਮੈਂਬਰ ਅਤੇ ਜੰਮੂ-ਕਸ਼ਮੀਰ ਸਰਕਾਰ ਦੇ ਸਾਬਕਾ ਮੰਤਰੀ ਚੌਧਰੀ ਲਾਲ ਸਿੰਘ ਬੁੱਧਵਾਰ ਨੂੰ ਕਾਂਗਰਸ ਵਿਚ ਸ਼ਾਮਲ ਹੋ ਗਏ। ਕਾਂਗਰਸ ਦੇ ਜੰਮੂ-ਕਸ਼ਮੀਰ ਮੁਖੀ ਭਰਤ ਸਿੰਘ ਸੋਲੰਕੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਕਾਰ ਰਸੂਲ ਵਾਣੀ ਨੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਸੋਲੰਕੀ ਨੇ ਕਿਹਾ ਕਿ ਦੇਸ਼  ਦੀ ਸਿਆਸਤ ਕਰਵਟ ਲੈ ਰਹੀ ਹੈ। ਚੌਧਰੀ ਲਾਲ ਸਿੰਘ ਦੇ ਆਉਣ ਨਾਲ ਜੰਮੂ-ਕਸ਼ਮੀਰ ਵਿਚ ਕਾਂਗਰਸ ਮਜ਼ਬੂਤ ਹੋਵੇਗੀ। 

ਲਾਲ ਸਿੰਘ ਨੇ ਕਿਹਾ ਕਿ ਉਹ ਡਰਨ ਵਾਲੇ ਨਹੀਂ ਹਨ ਅਤੇ ਲੜਦੇ ਰਹਿਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਜਿੱਧਰ ਖੜ੍ਹਾ ਹੁੰਦਾ ਹਾਂ, ਉਸ ਪੱਖ ਦੀ ਸਰਕਾਰ ਬਣਦੀ ਹੈ। ਚੌਧਰੀ ਲਾਲ ਸਿੰਘ ਪਹਿਲੀ ਵਾਰ 1996 ਵਿਚ ਤਿਵਾੜੀ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਬਣੇ ਸਨ। ਸਾਲ 2002 ਵਿਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਅਤੇ ਕਾਂਗਰਸ ਦੀ ਗਠਜੋੜ ਸਰਕਾਰ ਵਿਚ ਸਿਹਤ ਮੰਤਰੀ ਬਣੇ।

ਮੰਨਿਆ ਜਾ ਰਿਹਾ ਹੈ ਕਿ ਉਹ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਚੋਣਾਂ ਲੜ ਸਕਦੇ ਹਨ। ਇਸ ਤੋਂ ਬਾਅਦ ਸਾਲ 2004 ਅਤੇ 2009 ਵਿਚ ਕਠੁਆ-ਊਧਮਪੁਰ ਦੀ ਸੀਟ ਤੋਂ ਜਿੱਤ ਕੇ ਲਾਲ ਸਿੰਘ ਲੋਕ ਸਭਾ ਪਹੁੰਚੇ। ਸਾਲ 2014 ਵਿਚ ਕਾਂਗਰਸ ਤੋਂ ਟਿਕਟ ਨਾ ਮਿਲਣ ਕਾਰਨ ਉਸ ਨੇ ਪਾਰਟੀ ਨਾਲੋਂ ਨਾਤਾ ਤੋੜ ਲਿਆ ਅਤੇ ਫਿਰ ਭਾਜਪਾ ਵਿਚ ਸ਼ਾਮਲ ਹੋ ਗਏ।


author

Tanu

Content Editor

Related News