ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਦਾ ਦਿਹਾਂਤ

Tuesday, Aug 14, 2018 - 10:09 AM (IST)

ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਦਾ ਦਿਹਾਂਤ

ਕੋਲਕਾਤਾ— ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਦਾ ਸੋਮਵਾਰ ਨੂੰ ਇਥੇ ਦਿਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ। ਕਿਡਨੀ ਦੀ ਬੀਮਾਰੀ ਕਾਰਨ ਸੋਮਨਾਥ ਨੂੰ ਬੀਤੇ ਮੰਗਲਵਾਰ ਇਥੋਂ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। 
ਐਤਵਾਰ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਹੋਰ ਖਰਾਬ ਹੋ ਗਈ। ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। ਚੈਟਰਜੀ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਸਰੀਰ ਨੂੰ ਐੱਸ. ਐੱਸ. ਕੇ. ਐੱਮ. ਹਸਪਤਾਲ ਨੂੰ ਦਾਨ ਕਰ ਦਿੱਤਾ ਜਾਵੇਗਾ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਣੇ ਵੱਖ-ਵੱਖ ਮੰਤਰੀਆਂ ਤੇ ਸਿਆਸੀ ਹਸਤੀਆਂ ਨੇ ਚੈਟਰਜੀ ਦੇ ਦਿਹਾਂਤ 'ਤੇ ਸ਼ੋਕ ਪ੍ਰਗਟ ਕੀਤਾ।
ਹਿੰਦੂ ਮਹਾਸਭਾ ਦੇ ਸੰਸਥਾਪਕ ਦੇ ਪੁੱਤਰ ਸਨ ਚੈਟਰਜੀ-ਸੋਮਨਾਥ ਚੈਟਰਜੀ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਦੇ ਪਿਤਾ ਹਿੰਦੂ ਮਹਾ ਸਭਾ ਦੇ ਪ੍ਰਧਾਨ ਰਹੇ ਸਨ। ਬਾਵਜੂਦ ਇਸ ਦੇ ਚੈਟਰਜੀ ਨੇ ਖੱਬੇ-ਪੱਖੀ ਰਾਹ ਨੂੰ ਚੁਣਿਆ ਅਤੇ 35 ਸਾਲ ਤੱਕ ਸਿਆਸਤ ਦੀ ਮੁੱਖ ਧਾਰਾ ਵਿਚ ਰਹੇ। ਇਸ ਦੌਰਾਨ ਉਹ 10 ਵਾਰ ਸੰਸਦ ਮੈਂਬਰ ਰਹੇ।


Related News