ਝਾਰਖੰਡ ਦੇ ਸਾਬਕਾ ਮੰਤਰੀ ਸਰਯੂ ਰਾਏ ਜਦ (ਯੂ.) ’ਚ ਸ਼ਾਮਲ

Monday, Aug 05, 2024 - 12:14 AM (IST)

ਝਾਰਖੰਡ ਦੇ ਸਾਬਕਾ ਮੰਤਰੀ ਸਰਯੂ ਰਾਏ ਜਦ (ਯੂ.) ’ਚ ਸ਼ਾਮਲ

ਪਟਨਾ, (ਭਾਸ਼ਾ)- ਝਾਰਖੰਡ ਦੇ ਸਾਬਕਾ ਮੰਤਰੀ ਸਰਯੂ ਰਾਏ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ’ਚ ਸ਼ਾਮਲ ਹੋ ਗਏ ਹਨ। ਜਦ (ਯੂ.) ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਸੰਜੇ ਕੁਮਾਰ ਝਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਝਾ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਝਾਰਖੰਡ (ਪੂਰਬੀ) ਤੋਂ ਆਜ਼ਾਦ ਵਿਧਾਇਕ ਰਾਏ ਸੀਨੀਅਰ ਨੇਤਾਵਾਂ ਅਤੇ ਮੰਤਰੀਆਂ- ਸ਼ਰਵਣ ਕੁਮਾਰ ਅਤੇ ਅਸ਼ੋਕ ਚੌਧਰੀ ਦੀ ਹਾਜ਼ਰੀ ’ਚ ਪਾਰਟੀ ’ਚ ਸ਼ਾਮਲ ਹੋਏ। ਅਸ਼ੋਕ ਚੌਧਰੀ ਜਦ (ਯੂ.) ਦੇ ਝਾਰਖੰਡ ਦੇ ਇੰਚਾਰਜ ਵੀ ਹਨ। ਇਹ ਘਟਨਾਕ੍ਰਮ ਕੁਝ ਹਫ਼ਤੇ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੇ ਸਰਕਾਰੀ ਨਿਵਾਸ ’ਤੇ ਮੁਲਾਕਾਤ ਤੋਂ ਬਾਅਦ ਹੋਇਆ ਹੈ।


author

Rakesh

Content Editor

Related News