ਰਾਏਬਰੇਲੀ ''ਚ ਸਾਬਕਾ ਪਿੰਡ ਪ੍ਰਧਾਨ ਦਾ ਕਤਲ, ਪਤਨੀ ਨਾਲ ਸਮੂਹਕ ਬਲਾਤਕਾਰ

Friday, Sep 22, 2017 - 11:06 AM (IST)

ਰਾਏਬਰੇਲੀ ''ਚ ਸਾਬਕਾ ਪਿੰਡ ਪ੍ਰਧਾਨ ਦਾ ਕਤਲ, ਪਤਨੀ ਨਾਲ ਸਮੂਹਕ ਬਲਾਤਕਾਰ

ਰਾਏਬਰੇਲੀ— ਉੱਤਰ ਪ੍ਰਦੇਸ਼ 'ਚ ਰਾਏਬਰੇਲੀ ਜ਼ਿਲੇ ਦੇ ਗੁਰੂਬਖਸ਼ਗੰਜ ਖੇਤਰ 'ਚ ਬਦਮਾਸ਼ਾਂ ਨੇ ਪੁਰਈ ਪਿੰਡ ਦੇ ਸਾਬਕਾ ਪਿੰਡ ਪ੍ਰਧਾਨ ਦਾ ਕਤਲ ਕਰ ਦਿੱਤਾ। ਉਸ ਦੀ ਪਤਨੀ ਨੇ ਬਦਮਾਸ਼ਾਂ 'ਤੇ ਸਮੂਹਕ ਬਲਾਤਕਾਰ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਗੁਰੂਬਖਸ਼ਗੰਜ ਇਲਾਕੇ ਦੇ ਪੁਰਈ ਪਿੰਡ 'ਚ ਵੀਰਵਾਰ ਨੂੰ 5-6 ਬਦਮਾਸ਼ ਲੁੱਟਖੋਹ ਦੇ ਇਰਾਦੇ ਨਾਲ ਸਾਬਕਾ ਪਿੰਡ ਪ੍ਰਧਾਨ ਉਦੇਰਾਜ (28) ਦੇ ਘਰ ਆ ਗਏ। ਆਹਟ ਹੋਣ 'ਤੇ ਘਰ ਦੀ ਛੱਤ 'ਤੇ ਪਤਨੀ ਅਤੇ ਬੱਚਿਆਂ ਨਾਲ ਸੌਂ ਰਹੇ ਉਦੇਰਾਜ ਦੀ ਅੱਖ ਖੁੱਲ੍ਹ ਗਈ।
ਬਦਮਾਸ਼ਾਂ ਨੂੰ ਲਲਕਾਰਨ 'ਤੇ ਉਨ੍ਹਾਂ ਨੇ ਉਦੇਰਾਜ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਦੇਰਾਜ ਦੀ ਪਤਨੀ ਨੇ ਤਿੰਨ ਬਦਮਾਸ਼ਾਂ 'ਤੇ ਸਮੂਹਕ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਇਸ ਘਟਨਾ ਦੇ ਬਾਅਦ ਤੋਂ ਉਦੇਰਾਜ ਦੇ ਪਿਤਾ ਵੀ ਕੋਮਾ 'ਚ ਹਨ। ਉਨ੍ਹਾਂ ਦੇ ਸਰੀਰ 'ਤੇ ਕੋਈ ਬਾਹਰੀ ਸੱਟ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਘਰ ਦਾ ਸਾਮਾਨ ਬਿਖਰਿਆ ਹੋਇਆ ਹੈ। ਸੂਚਨਾ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News