ਸੰਸਦ ਹਮਲੇ ਦੇ ਦੋਸ਼ੀ DU ਕੇ ਸਾਬਕਾ ਪ੍ਰੋਫੈਸਰ ਗਿਲਾਨੀ ਦੀ ਮੌਤ

Thursday, Oct 24, 2019 - 11:27 PM (IST)

ਸੰਸਦ ਹਮਲੇ ਦੇ ਦੋਸ਼ੀ DU ਕੇ ਸਾਬਕਾ ਪ੍ਰੋਫੈਸਰ ਗਿਲਾਨੀ ਦੀ ਮੌਤ

ਨਵੀਂ ਦਿੱਲੀ — ਦਿੱਲੀ ਯੂਨੀਵਰਸਿਟੀ ਦੇ ਸਾਬਕਾ ਲੈਕਚਰਰ  ਐੱਸ.ਏ.ਆਰ. ਗਿਲਾਨੀ ਦੀ ਕਾਰਡੀਅਕ ਅਰੈਸਟ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ 2001 'ਚ ਸੰਸਦ 'ਤੇ ਹੋਏ ਹਮਲੇ 'ਚ ਉਨ੍ਹਾਂ ਦਾ ਨਾਂ ਆਇਆ ਸੀ ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਵੀਰਵਾਰ ਸ਼ਾਮ ਨੂੰ ਹੀ ਦਿੱਲੀ 'ਚ ਕਾਰਡੀਅਕ ਅਰੈਸਟ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਗਿਲਾਨੀ ਦਿੱਲੀ ਯੂਨੀਵਰਸਿਟੀ ਦੇ ਜ਼ਾਕਿਰ ਹੁਸੈਨ ਕਾਲਜ 'ਚ ਅਰਬੀ ਭਾਸ਼ਾ ਪੜ੍ਹਾਉਂਦੇ ਸਨ। ਗਿਲਾਨੀ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਅਤੇ ਦੋ ਬੇਟੀਆਂ ਹਨ।


author

Inder Prajapati

Content Editor

Related News