ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ ਦੇ ਚਾਲਕ ਨੇ ਖੁਦਕੁਸ਼ੀ ਕੀਤੀ
Friday, Jan 05, 2018 - 05:45 PM (IST)
ਨਵੀਂ ਦਿੱਲੀ— ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ ਦੇ ਚਾਲਕ ਨੇ ਲੁਟੀਅੰਸ ਦਿੱਲੀ ਸਥਿਤ ਨੇਤਾ ਦੇ ਘਰ 'ਤੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੰਜੇ ਸਿੰਘ (35) ਦੀ ਲਾਸ਼ ਕਾਂਗਰਸ ਨੇਤਾ ਦੇ ਜੰਤਰ-ਮੰਤਰ ਸਥਿਤ ਘਰ 'ਚ ਸਰਵੇਂਟਸ ਕੁਆਰਟਰ 'ਚ ਲਟਕੀ ਮਿਲੀ।
ਪੁਲਸ ਨੇ ਦੱਸਿਆ ਕਿ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਹਾਲਾਂਕਿ ਪੁਲਸ ਨੇ ਗੜਬੜੀ ਦੇ ਕਿਸੇ ਸ਼ੱਕ ਤੋਂ ਇਨਕਾਰ ਕੀਤਾ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਉਂ ਉਸ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ।
