ਕਾਂਗਰਸੀ ਨੇਤਾ ਸ਼ੋਏਬ ਇਕਬਾਲ ‘ਆਪ’ ’ਚ ਸ਼ਾਮਲ
Thursday, Jan 09, 2020 - 10:11 PM (IST)

ਨਵੀਂ ਦਿੱਲੀ – ਕਾਂਗਰਸ ਦੇ ਨੇਤਾ ਅਤੇ ਦਿੱਲੀ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ਼ੋਏਬ ਇਕਬਾਲ ਵੀਰਵਾਰ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋ ਗਏ। ਉਨ੍ਹਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿਚ ਪਾਰਟੀ ਦੀ ਮੈਂਬਰੀ ਹਾਸਲ ਕੀਤੀ। ਮਟੀਆਮਹੱਲ ਤੋਂ ਸਾਬਕਾ ਵਿਧਾਇਕ ਇਕਬਾਲ ਦੇ ਨਾਲ ਹੀ ਕੁਝ ਹੋਰ ਕਾਂਗਰਸੀ ਆਗੂ ਵੀ ‘ਆਪ’ ਵਿਚ ਸ਼ਾਮਲ ਹੋਏ। ‘ਆਪ’ ਨੇ ਉਨ੍ਹਾਂ ਦੀ ਇਕ ਤਸਵੀਰ ਟਵੀਟ ਕੀਤੀ। ਸ਼ੋਏਬ ਇਕਬਾਲ 5 ਵਾਰ ਵਿਧਾਇਕ ਰਹਿ ਚੁੱਕੇ ਹਨ।