''ਕਿਸਾਨਾਂ ਨਾਲ ਹੋਇਆ ਧੋਖਾ'', ਸਾਬਕਾ CM ਚੰਨੀ ਨੇ ਸੰਸਦ ''ਚ ਚੁੱਕਿਆ ਮੁੱਦਾ

Friday, Mar 21, 2025 - 07:35 PM (IST)

''ਕਿਸਾਨਾਂ ਨਾਲ ਹੋਇਆ ਧੋਖਾ'', ਸਾਬਕਾ CM ਚੰਨੀ ਨੇ ਸੰਸਦ ''ਚ ਚੁੱਕਿਆ ਮੁੱਦਾ

ਵੈੱਬ ਡੈਸਕ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਨੇ ਸੰਸਦ ਵਿਚ ਕਿਸਾਨਾਂ ਦੀ ਹਮਾਇਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਹਾ ਕਿ ਕਿਸਾਨਾਂ ਨਾਲ ਵਾਅਦਾ ਕਰ ਕੇ ਅੰਦੋਲਨ ਨੂੰ ਖਤਮ ਕੀਤਾ ਸੀ ਪਰ ਵਾਅਦਾ ਪੂਰਾ ਨਹੀਂ ਕੀਤਾ ਗਿਆ। ਕਿਸਾਨਾਂ ਨੇ ਦੋਬਾਰਾ ਅੰਦੋਲਨ ਸ਼ੁਰੂ ਕੀਤਾ ਤਾਂ ਹਰਿਆਣਾ ਦੀ ਸਰਹੱਦ ਨੂੰ ਸਰਕਾਰ ਨੇ ਬੰਦ ਕਰ ਦਿੱਤਾ ਤੇ ਕਿਸਾਨਾਂ ਨੂੰ ਰਸਤਾ ਰੋਕਣ ਦੇ ਲਈ ਬਦਨਾਮ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ।

ਮਹਿਲਾ ਸਹਿਕਰਮੀ ਨੂੰ ਦੇਖ ਕੇ ਗਾਣਾ ਗਾਉਣਾ ਜਾਂ ਟਿੱਪਣੀ ਕਰਨਾ ਜਿਨਸੀ ਸ਼ੋਸ਼ਣ ਨਹੀਂ : ਹਾਈ ਕੋਰਟ

ਉਨ੍ਹਾਂ ਇਸ ਦੌਰਾਨ ਇਹ ਵੀ ਕਿਹਾ ਕਿ ਸਰਕਾਰ ਵਿਸ਼ਵਾਸ ਨਾਲ ਚੱਲਦੀ ਹੈ ਤੇ ਲੋਕਾਂ ਦਾ ਸਰਕਾਰ ਉੱਤੇ ਵਿਸ਼ਵਾਸ ਨਹੀਂ ਰਹੇਗਾ ਤਾਂ ਕਿਵੇਂ ਚੱਲੇਗਾ। ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਰਾਤ ਦੇ ਹਨੇਰੇ ਵਿਚ ਕਿਸਾਨਾਂ ਨੂੰ ਉਥੋਂ ਹਟਾ ਦਿੱਤਾ। ਭਾਜਪਾ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਸਨਮਾਨ ਨਿਧੀ ਛੇ ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਰੁਪਏ ਕੀਤੀ ਜਾਣੀ ਚਾਹੀਦੀ ਹੈ ਕਿਸਾਨਾਂ ਨੂੰ ਐੱਮਐੱਸਪੀ ਉੱਤੇ ਪ੍ਰਤੀ ਕੁਇੰਟਲ ਇਕ ਸੌ ਰੁਪਏ ਅਲੱਗ ਤੋਂ ਦਿੱਤੇ ਜਾਣ  ਤਾਂ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਨੂੰ ਖੇਤਾਂ ਵਿਚੋਂ ਚੁੱਕ ਕੇ ਲੈ ਜਾਣ। 

ਰੇਲ ਹਾਦਸੇ 'ਚ ਗੁਆਈਆਂ ਸਨ ਦੋਵੇਂ ਲੱਤਾਂ, ਹੁਣ 51 ਲੱਖ ਰੁਪਏ ਦੇਣ ਦਾ ਜਾਰੀ ਹੋਇਆ ਹੁਕਮ

ਦੱਸ ਦਈਏ ਕਿ ਅੱਜ ਦਾ ਸੈਸ਼ਨ ਹੰਗਾਮਾ ਭਰਪੂਰ ਰਿਹਾ। ਬਜਟ ਸੈਸ਼ਨ ਦੀ ਸ਼ੁਰੂਆਤ ‘ਚ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਸੰਬੋਧਨ ਨਾਲ ਹੋਈ। ਇਸ ਦੇ ਤੁਰੰਤ ਬਾਅਦ ਵਿਰੋਧੀ ਧਿਰ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਤੇ ਕੁਝ ਦੇਰ ਬਾਅਦ ਵਿਰੋਧ ਧਿਰ ਕਾਂਗਰਸ ਸਦਨ ਤੋਂ ਵਾਕਆਊਟ ਕਰ ਗਈ। ਅੱਜ ਦੀ ਕਾਰਵਾਈ ਦੌਰਾਨ ਵਿਧਾਇਕ ਵੱਲੋਂ ਆਪਣੇ-ਆਪਣੇ ਖੇਤਰਾਂ ਅਤੇ ਸੂਬੇ ਨਾਲ ਸੰਬੰਧਤ ਕਈ ਮੁੱਦੇ ਚੁੱਕੇ ਗਏ। ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਦੀ ਕਾਰਵਾਈ ਪਿੱਛੋਂ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News