ਛੱਤੀਸਗੜ੍ਹ ਦੇ ਸਾਬਕਾ CM ਅਜੀਤ ਜੋਗੀ ਦੀ ਵਿਗੜੀ ਤਬੀਅਤ, ਹਾਲਤ ਗੰਭੀਰ
05/09/2020 3:40:11 PM

ਰਾਏਪੁਰ-ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਅੱਜ ਭਾਵ ਸ਼ਨੀਵਾਰ ਨੂੰ ਅਚਾਨਕ ਤਬੀਅਤ ਵਿਗੜ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਰਾਏਪੁਰ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਅਜੀਤ ਜੋਗੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਫਿਲਹਾਲ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ ਅਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿਤਾ ਦੀ ਤਬੀਅਤ ਖਰਾਬ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਬੇਟੇ ਅਮਿਤ ਜੋਗੀ ਬਿਲਾਸਪੁਰ ਤੋਂ ਰਾਏਪੁਰ ਪਹੁੰਚੇ। ਜ਼ਿਕਰਯੋਗ ਹੈ ਕਿ ਅਜੀਤ ਜੋਗੀ ਸਾਲ 2000 'ਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਬਣੇ ਸੀ। ਸੂਬੇ 'ਚ ਕਾਂਗਰਸੀ ਨੇਤਾਵਾਂ ਨਾਲ ਮਤਭੇਦ ਦੇ ਚੱਲਦਿਆਂ ਅਜੀਤ ਜੋਗੀ ਨੇ ਸਾਲ 2016 'ਚ ਕਾਂਗਰਸ ਤੋਂ ਬਗਾਵਤ ਕਰ ਕੇ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ, ਜਿਸ ਦਾ ਨਾਂ 'ਜਨਤਾ ਕਾਂਗਰਸ ਛੱਤੀਸਗੜ੍ਹ' ਰੱਖਿਆ ਸੀ।