ਪੈਗਾਸਸ : ਸੂਚੀ ’ਚ BSF ਦੇ ਸਾਬਕਾ ਡਾਇਰੈਕਟਰ ਜਨਰਲ ਤੇ ਕੇਜਰੀਵਾਲ ਦੇ ਸਹਿਯੋਗੀ ਦਾ ਵੀ ਨਾਂ

07/27/2021 2:25:46 AM

ਨਵੀਂ ਦਿੱਲੀ– ਬੀ. ਐੱਸ. ਐੱਫ. ਦੇ ਸਾਬਕਾ ਡਾਇਰੈਕਟਰ ਜਨਰਲ ਕੇ .ਕੇ. ਸ਼ਰਮਾ, ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸੀਨੀਅਰ ਅਧਿਕਾਰੀ ਰਾਜੇਸ਼ਵਰ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਬਕਾ ਸਹਿਯੋਗੀ ਏ. ਕੇ. ਜੈਨ ਦੇ ਨਾਂ ਵੀ ਪੈਗਾਸਸ ਦੀ ਜਾਸੂਸੀ ਸੂਚੀ ’ਚ ਸ਼ਾਮਲ ਸਨ। ਰਿਪੋਰਟ ਅਨੁਸਾਰ ਇਨ੍ਹਾਂ ਲੋਕਾਂ ਦੇ ਫੋਨ ਨੰਬਰਾਂ ਨੂੰ ਵੀ ਜਾਸੂਸੀ ਦੀ ਸੰਭਾਵੀ ਸੂਚੀ ’ਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਤੋਂ ਇਲਾਵਾ ਰਿਸਰਚ ਐਂਡ ਐਨਾਲਿਸਿਸ ਵਿੰਗ ਭਾਵ ਰਾਅ ਦੇ ਇਕ ਸਾਬਕਾ ਅਧਿਕਾਰੀ ਤੇ ਪੀ. ਐੱਮ. ਓ. ਦੇ ਇਕ ਅਧਿਕਾਰੀ ਦਾ ਨਾਂ ਵੀ ਇਸ ’ਚ ਸ਼ਾਮਲ ਸੀ। ਇਹੀ ਨਹੀਂ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਫੌਜ ਦੇ 2 ਕਰਨਲਾਂ ਨੂੰ ਵੀ ਜਾਸੂਸੀ ਦੀ ਇਸ ਸੂਚੀ ’ਚ ਸ਼ਾਮਲ ਕੀਤਾ ਗਿਆ ਸੀ।

 

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਟੀਮ ਨੇ ਟੀ20 'ਚ ਆਇਰਲੈਂਡ ਦਾ ਕੀਤਾ ਸਫਾਇਆ, 3-0 ਨਾਲ ਜਿੱਤੀ ਸੀਰੀਜ਼


ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਪੈਗਾਸਸ ਸਪਾਈਵੇਅਰ ਰਾਹੀਂ ਸਰਵਿਲਾਂਸ ਲਈ ਕੁੱਲ 50,000 ਫੋਨ ਨੰਬਰਾਂ ਦਾ ਡਾਟਾਬੇਸ ਤਿਆਰ ਕੀਤਾ ਗਿਆ ਸੀ। ਇਸ ਡਾਟਾਬੇਸ ਬਾਰੇ ਸਭ ਤੋਂ ਪਹਿਲਾਂ ਫ੍ਰਾਂਸ ਦੇ ਨਾਨ-ਪ੍ਰਾਫਿਟ ਫਾਰਬਿਡਨ ਸਟੋਰੀਜ਼ ਨੂੰ ਜਾਣਕਾਰੀ ਮਿਲੀ ਸੀ। ਉਸ ਨੇ ਹੀ ਭਾਰਤ ਸਮੇਤ 10 ਦੇਸ਼ਾਂ ਦੇ ਮੀਡੀਆ ਸੰਸਥਾਨਾਂ ਦੇ ਕੰਸੋਰਟੀਅਮ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ।

ਇਹ ਖ਼ਬਰ ਪੜ੍ਹੋ-  ਟੋਕੀਓ 'ਚ ਚਾਂਦੀ ਤਮਗਾ ਜਿੱਤਣ ਵਾਲੀ ਚਾਨੂ ਨੂੰ ਮਣੀਪੁਰ ਸਰਕਾਰ ਨੇ ਬਣਾਇਆ ASP


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News