ਜੰਮੂ-ਕਸ਼ਮੀਰ: ਮਾਤਾ ਵੈਸ਼ਨੋ ਦੇਵੀ ਮੰਦਰ ਨੇੜੇ ਜੰਗਲਾਂ ’ਚ ਲੱਗੀ ਅੱਗ

05/15/2022 1:33:23 PM

ਜੰਮੂ– ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਮਾਤਾ ਵੈਸ਼ਨੋ ਦੇਵੀ ਦੀ ਤ੍ਰਿਕੁਟ ਪਹਾੜੀਆਂ ਦੇ ਜੰਗਲਾਂ ’ਚ ਸ਼ਨੀਵਾਰ ਨੂੰ ਭਿਆਨਕ ਅੱਗ ਲੱਗ ਗਈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਜੰਗਲਾਂ ’ਚ ਅੱਗ ਕੱਲ੍ਹ ਲੱਗੀ ਅਤੇ ਹੌਲੀ-ਹੌਲੀ ਉਸ ਨੇ ਪਹਾੜ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ’ਚ ਲੈ ਲਿਆ।

ਅਧਿਕਾਰੀਆਂ ਨੇ ਕਿਹਾ ਕਿ ਅੱਗ ਕਾਰਨ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ ਪ੍ਰਭਾਵਿਤ ਨਹੀਂ ਹੋਈ ਹੈ ਅਤੇ ਤੀਰਥ ਯਾਤਰੀ ਭਵਨ ਵੱਲ ਸੁਚਾਰੂ ਰੂਪ ਨਾਲ ਜਾ ਰਹੇ ਹਨ। ਅੱਗ ਵੱਡੇ ਪੱਧਰ ’ਤੇ ਲੱਗੀ ਹੈ ਅਤੇ ਹੌਲੀ-ਹੌਲੀ ਤ੍ਰਿਕੁਟਾ ਦੇ ਜੰਗਲਾਂ ’ਚ ਫੈਲ ਰਹੀ ਹੈ। ਪੁਲਸ ਨੇ ਦੱਸਿਆ ਕਿ ਜੰਗਲ ਵਿਭਾਗ ਦੇ ਫਾਇਰ ਬ੍ਰਿਗੇਡ ਕਰਮੀ, ਪੁਲਸ ਅਤੇ ਸ਼ਰਾਈਨ ਬੋਰਡ ਦੇ ਕਰਮਚਾਰੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ’ਚ ਜੁੱਟੇ ਹੋਏ ਹਨ।


Tanu

Content Editor

Related News