ਹਵਾ ਪ੍ਰਦੂਸ਼ਣ ਦੇ ਕਾਰਨ ਭਾਰਤ ''ਚ ਵਸਣਾ ਨਹੀਂ ਚਾਹੁੰਦੇ ਵਿਦੇਸ਼ੀ
Saturday, Feb 17, 2024 - 12:16 PM (IST)
ਨਵੀਂ ਦਿੱਲੀ- (ਭਾਸ਼ਾ) : ਭਾਰਤ ਵਿਚ ਸਥਾਈ ਟਿਕਾਣਾ ਬਨਾਉਣ ਦਾ ਵਿਚਾਰ ਕਰਨ ਵਾਲੇ ਵਿਦੇਸ਼ੀਆਂ ਦੀ ਮੁੱਢਲੀ ਚਿੰਤਾ ਇੱਥੋਂ ਦੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਹੈ, ਜੋ ਸਿਆਸੀ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਵਿਚ ਉਲਝੀ ਹੋਈ ਹੈ। ਇਹ ਗੱਲ ਜਰਮਨ ਦੂਤਘਰ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਕਹੀ। ਜਰਮਨ ਦੂਤਘਰ ਵਿਚ ਆਰਥਿਕ ਅਤੇ ਵਿਸ਼ਵ ਪੱਧਰੀ ਮਾਮਲਿਆਂ ਦੇ ਵਿਭਾਗ ਦੇ ਮੁਖੀ ਹੈਂਡਰਿਕ ਸੀਲੇ ਨੇ ਇੱਥੇ ਹਵਾ ਪ੍ਰਦੂਸ਼ਣ ’ਤੇ ਆਯੋਜਿਤ ਇਕ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਵਾ ਪ੍ਰਦੂਸ਼ਣ ਨਾ ਸਿਰਫ਼ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਆਰਥਿਕਤਾ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਇਹ ਵੀ ਪੜ੍ਹੋ: ਪਹਿਲਾਂ ਨੱਕ 'ਚ ਮਾਰੀ ਉਂਗਲ, ਫਿਰ ਪੀਜ਼ਾ ਬੇਸ ਨਾਲ ਪੂੰਝੀ, ਡੋਮੀਨੋਜ਼ ਦੇ ਕਰਮਚਾਰੀ ਦੀ ਵੀਡੀਓ ਵਾਇਰਲ
ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਦੀ ਕੀਤੀ ਸ਼ਲਾਘਾ
ਜਰਮਨ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਭਾਰਤ ਦੇ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਦਾ ਸਵਾਗਤ ਕੀਤਾ ਹੈ, ਜਿਸਦਾ ਮਕਸਦ ਦੇਸ਼ ਦੇ 131 ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣਾ ਹੈ। ਉਨ੍ਹਾਂ ਕਿਹਾ ਕਿ ਜਰਮਨੀ 2019 ਵਿਚ ਸ਼ੁਰੂ ਐੱਨ. ਸੀ. ਏ. ਸੀ. ਪ੍ਰਾਜੈਕਟ ਦੇ ਤਹਿਤ ਸੂਰਤ, ਪੁਣੇ ਅਤੇ ਨਾਗਪੁਰ ਵਿੱਚ ਇਸ ਦੇ ਪ੍ਰਭਾਵੀ ਅਮਲ ਲਈ ਭਾਰਤ ਨਾਲ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ: ਧੋਖਾਧੜੀ ਦੇ ਮਾਮਲੇ 'ਚ ਟਰੰਪ ਖ਼ਿਲਾਫ਼ ਕਾਰਵਾਈ, ਲੱਗਾ 35.5 ਕਰੋੜ ਡਾਲਰ ਦਾ ਜੁਰਮਾਨ
ਹਵਾ ਪ੍ਰਦੂਸ਼ਣ ’ਤੇ ਕਾਫੀ ਨਹੀਂ ਸਿਆਸੀ ਕਾਰਵਾਈ
ਭਾਰਤ ਦੇ ਸੰਦਰਭ ਵਿਚ ਹਵਾ ਪ੍ਰਦੂਸ਼ਣ ਇਕ ਪ੍ਰਮੁੱਖ ਕਾਰਣਾਂ ਵਿਚੋਂ ਇਕ ਹੈ ਅਤੇ ਇੱਥੇ ਆਪਣਾ ਸਥਾਈ ਟਿਕਾਣਾ ਬਣਾਉਣ ਬਾਰੇ ਸੋਚ ਰਹੇ ਵਿਦੇਸ਼ੀ ਲੋਕ ਇਸ ਪਹਿਲੂ ’ਤੇ ਵਿਚਾਰ ਕਰਦੇ ਹਨ। ਵਿਦੇਸ਼ੀ ਲੋਕ ਹਵਾ ਪ੍ਰਦੂਸ਼ਣ ਦਾ ਖਤਰਾ ਮੁੱਲ ਲੈਣ ਲਈ ਤਿਆਰ ਨਹੀਂ ਹਨ। ਸੇਲੇ ਨੇ ਕਿਹਾ ਕਿ ਇਹ ਸੱਚਮੁੱਚ ਇੱਕ ਬਹੁਤ ਮਹੱਤਵਪੂਰਨ ਚਿੰਤਾ ਅਤੇ ਬਹੁ-ਆਯਾਮੀ ਸਮੱਸਿਆ ਹੈ, ਜੋ ਅਕਸਰ ਸਿਆਸੀ ਦੋਸ਼ਾਂ ਦੀ ਖੇਡ ਵਿੱਚ ਫਸ ਜਾਂਦੀ ਹੈ। ਇੱਟ ਭੱਠਾ ਮਜ਼ਦੂਰ ਇਸ ਦਾ ਕਾਰਨ ਵਾਹਨਾਂ ਦੇ ਪ੍ਰਦੂਸ਼ਣ ਨੂੰ ਮੰਨਦੇ ਹਨ, ਜਦਕਿ ਪਰਾਲੀ ਸਾੜਨ ਵਾਲੇ ਕਿਸਾਨ ਇਸ ਦਾ ਦੋਸ਼ ਦੂਜੇ ਰਾਜਾਂ ਦੇ ਕਿਸਾਨਾਂ ’ਤੇ ਮੜ੍ਹਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।