DRI ਹੱਥ ਲੱਗੀ ਵੱਡੀ ਸਫ਼ਲਤਾ, 53 ਕਰੋੜ ਦੀ ਹੈਰੋਇਨ ਸਣੇ ਵਿਦੇਸ਼ੀ ਤਸਕਰ ਨੂੰ ਏਅਰਪੋਰਟ ਤੋਂ ਕੀਤਾ ਕਾਬੂ
Thursday, Mar 09, 2023 - 05:15 AM (IST)
ਮੁੰਬਈ (ਭਾਸ਼ਾ): ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਵੱਲੋਂ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਯਾਤਰੀ ਕੋਲੋਂ ਵੱਡੀ ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ 53 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਹੋਲੀ ਦਾ ਰੰਗ ਉਤਾਰਦਿਆਂ ਜਾਨ ਗੁਆ ਬੈਠਾ ਇੰਜੀਨੀਅਰਿੰਗ ਦਾ ਵਿਦਿਆਰਥੀ, ਪੜ੍ਹੋ ਪੂਰੀ ਘਟਨਾ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ DRI ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਡਾਇਰੈਕਟੋਰੇਟ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਇਥਿਓਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਮੁੰਬਈ ਆਉਣ ਵਾਲੇ ਇਕ ਯਾਤਰੀ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਉਕਤ ਯਾਤਰੀ ਨੂੰ ਇੱਥੇ ਪਹੁੰਚਣ 'ਤੇ ਰੋਕਿਆ ਤੇ ਉਸ ਦੇ ਸਾਮਾਨ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 7.6 ਕਿੱਲੋਗ੍ਰਾਮ 'ਚਿੱਟਾ' ਪਾਊਡਰ ਬਰਾਮਦ ਕੀਤਾ ਗਿਆ, ਜਿਸ ਨੂੰ ਇਕ ਚੀਜ਼ ਵਿਚ ਲੁਕੋ ਕੇ ਰੱਖਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਅੱਤਵਾਦੀ-ਗੈਂਗਸਟਰ ਗੱਠਜੋੜ 'ਤੇ NIA ਨੇ ਮਾਰੀ ਇਕ ਹੋਰ ਸੱਟ; ਰਿੰਦਾ, ਬਿਸ਼ਨੋਈ ਤੇ ਬੰਬੀਹਾ ਗਰੁੱਪ ਖ਼ਿਲਾਫ਼ ਐਕਸ਼ਨ
ਬਾਅਦ ਵਿਚ ਪੁਸ਼ਟੀ ਕਰਨ 'ਤੇ ਪਤਾ ਲੱਗਿਆ ਕਿ ਉਹ ਚਿੱਟਾ ਪਾਊਡਰ ਹੈਰੋਇਨ ਹੈ। ਅਧਿਕਾਰੀ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਦੀ ਕੀਮਤ ਤਕਰੀਬਨ 53 ਕਰੋੜ ਰੁਪਏ ਹੈ ਤੇ ਵਿਅਕਤੀ ਨੂੰ ਸ਼ੁੱਕਰਵਾਰ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।