ਵਿਦੇਸ਼ ਸਕੱਤਰ ਸ਼੍ਰਿੰਗਲਾ ਦਾ ਨੇਪਾਲ 'ਚ ਹੋਇਆ ਸ਼ਾਨਦਾਰ ਸਵਾਗਤ, ਬੋਲੇ- ਇੱਥੇ ਆ ਕੇ ਮੈਂ ਬਹੁਤ ਖੁਸ਼ ਹਾਂ

11/27/2020 10:33:06 PM

ਨੈਸ਼ਨਲ ਡੈਸਕ : ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇਪਾਲ ਦੀ ਦੋ ਦਿਨਾਂ ਯਾਤਰਾ 'ਤੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਦਾ ਨੇਪਾਲ ਨਾਲ ਰਿਸ਼ਤਾ “ਬੇਹੱਦ ਮਜ਼ਬੂਤ” ਹੈ ਅਤੇ ਭਾਰਤ,  ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ। ਯਾਤਰਾ ਦੌਰਾਨ ਸ਼੍ਰਿੰਗਲਾ, ਆਪਣੇ ਨੇਪਾਲੀ ਹਮਰੂਤਬਾ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਨੇਪਾਲੀ ਵਿਦੇਸ਼ ਸਕੱਤਰ ਭਰਤ ਰਾਜ ਪੌਡਯਾਲ  ਦੇ ਸੱਦੇ 'ਤੇ ਪੁੱਜੇ ਸ਼੍ਰਿੰਗਲਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇੱਥੇ ਪਹਿਲਾਂ ਵੀ ਆਉਣਾ ਚਾਹੁੰਦਾ ਸੀ ਪਰ ਕੋਵਿਡ-19 ਦੇ ਚੱਲਦੇ ਨਹੀਂ ਆ ਸਕਿਆ ਸੀ। ਇੱਥੇ ਆ ਕੇ ਮੈਂ ਬਹੁਤ ਖੁਸ਼ ਹਾਂ। ਮੈਂ ਕਾਠਮੰਡੂ ਪਹਿਲਾਂ ਵੀ ਆਇਆ ਹਾਂ, ਹਾਲਾਂਕਿ ਵਿਦੇਸ਼ ਸਕੱਤਰ ਦੇ ਤੌਰ 'ਤੇ ਇਹ ਮੇਰੀ ਪਹਿਲੀ ਨੇਪਾਲ ਯਾਤਰਾ ਹੈ। ਸਾਡੇ ਸਬੰਧ ਬਹੁਤ ਮਜ਼ਬੂਤ ਹਨ। ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੀ ਸਾਡੀ ਕੋਸ਼ਿਸ਼ ਹੋਵੇਗੀ।
ਭਾਰਤ, US, ਬ੍ਰਿਟੇਨ ਦੇ ਕੋਰੋਨਾ ਮਰੀਜ਼ਾਂ ਦੇ ਫੇਫੜਿਆਂ 'ਚ ਹੋ ਰਹੀ ਇਹ ਭਿਆਨਕ ਸਮੱਸਿਆ: ਅਧਿਐਨ

ਸਕੂਲਾਂ ਦੀ ਵੀ ਜਾਂਚ ਕਰਨਗੇ ਵਿਦੇਸ਼ ਸਕੱਤਰ 
ਵਿਦੇਸ਼ ਸਕੱਤਰ ਨੇ ਕਿਹਾ ਕਿ ਮੈਂ ਨੇਪਾਲ ਦੀ ਸਰਕਾਰ ਅਤੇ ਵਿਦੇਸ਼ ਸਕੱਤਰ ਨੂੰ ਗਰਮਜੋਸ਼ੀ ਨਾਲ ਕੀਤੇ ਗਏ ਇਸ ਸਵਾਗਤ ਲਈ ਧੰਨਵਾਦ ਦੇਣਾ ਚਾਹੁੰਦਾ ਹਾਂ। ਅਸੀਂ ਮਹੱਤਵਪੂਰਣ ਮੁੱਦਿਆਂ 'ਤੇ ਬੈਠਕ ਕਰਨ ਵਾਲੇ ਹਾਂ। ਨੇਪਾਲੀ ਵਿਦੇਸ਼ ਮੰਤਰਾਲਾ ਨੇ ਇਸ ਹਫ਼ਤੇ ਇੱਕ ਬਿਆਨ ਜਾਰੀ ਕਰ ਕਿਹਾ ਸੀ ਕਿ ਇਹ ਦੌਰਾ ਦੋਨਾਂ ਗੁਆਂਢੀ ਦੇਸ਼ਾਂ ਵਿਚਾਲੇ ਜਾਰੀ ਉੱਚ ਪੱਧਰੀ ਗੱਲਬਾਤ ਦਾ ਇੱਕ ਹਿੱਸਾ ਹੈ। ਮੰਤਰਾਲਾ ਅਨੁਸਾਰ ਸ਼ੁੱਕਰਵਾਰ ਨੂੰ ਉਹ ਕਾਠਮੰਡੂ 'ਚ ਸਥਿਤ ਹੋਟਲ ਸੋਲਟੀ ਕਰਾਉਨ ਪਲਾਜਾ 'ਚ ਭਾਰਤ-ਨੇਪਾਲ ਸਬੰਧਾਂ 'ਤੇ ਇੱਕ ਭਾਸ਼ਣ ਦੇਣਗੇ ਅਤੇ ਗੋਰਖਾ 'ਚ ਭਾਰਤ ਦੀ ਸਹਾਇਤਾ ਨਾਲ ਬਣੇ ਤਿੰਨ ਸਕੂਲਾਂ ਦੀ ਜਾਂਚ ਕਰਨਗੇ।
ਨਿਰੰਕਾਰੀ ਗ੍ਰਾਉਂਡ 'ਚ ਕਿਸਾਨਾਂ ਦਾ ਖ਼ਿਆਲ ਰੱਖੇਗੀ ਕੇਜਰੀਵਾਲ ਸਰਕਾਰ, ਖਾਣ-ਪੀਣ ਦਾ ਕੀਤਾ ਪ੍ਰਬੰਧ

ਚੀਨ ਦੇ ਰੱਖਿਆ ਮੰਤਰੀ ਵੀ ਕਰਨਗੇ ਨੇਪਾਲ ਦਾ ਦੌਰਾ
ਸ਼ੁੱਕਰਵਾਰ ਨੂੰ ਯਾਤਰਾ ਦੀ ਸਮਾਪਤੀ ਤੋਂ ਪਹਿਲਾਂ ਸ਼੍ਰਿੰਗਲਾ, ਨੇਪਾਲੀ ਸਰਕਾਰ ਨੂੰ ਕੋਵਿਡ-19 ਨਾਲ ਮੁਕਾਬਲੇ ਲਈ ਸਹਾਇਤਾ ਸਾਮੱਗਰੀ ਸੌਂਪਣਗੇ। ਸਾਲ 2015 'ਚ ਆਏ ਭੂਚਾਲ ਦੇ ਕੇਂਦਰ ਗੋਰਖਾ 'ਚ ਪੰਜਾਹ ਹਜ਼ਾਰ ਘਰਾਂ ਦੀ ਉਸਾਰੀ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਸੀ ਜਿਨ੍ਹਾਂ 'ਚੋਂ 40 ਹਜ਼ਾਰ ਘਰਾਂ ਦੀ ਉਸਾਰੀ ਪੂਰੀ ਹੋ ਚੁੱਕੀ ਹੈ। ਸ਼੍ਰਿੰਗਲਾ, ਤਿੱਬਤ ਸਰਹੱਦ 'ਤੇ ਸਥਿਤ ਮਨੰਗ ਜ਼ਿਲ੍ਹੇ 'ਚ ਇੱਕ ਬੋਧੀ ਮੱਠ ਦਾ ਉਦਘਾਟਨ ਵੀ ਕਰਨਗੇ, ਜਿਸ ਦਾ ਪੁਨਰਨਿਰਮਾਣ ਭਾਰਤ ਦੀ ਸਹਾਇਤਾ ਨਾਲ ਕੀਤਾ ਗਿਆ ਹੈ। ਇਸ 'ਚ, ਸ਼੍ਰਿੰਗਲਾ ਦੇ ਭਾਰਤ ਪਰਤਣ ਦੇ ਕੁੱਝ ਸਮੇਂ ਬਾਅਦ ਹੀ ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਗੇ ਦੇ ਨੇਪਾਲ ਦੌਰੇ 'ਤੇ ਆਉਣ ਦਾ ਪ੍ਰੋਗਰਾਮ ਨਿਰਧਾਰਤ ਹੈ।


Inder Prajapati

Content Editor Inder Prajapati