''ਆਪ੍ਰੇਸ਼ਨ ਸਿੰਦੂਰ'' ''ਤੇ ਫ਼ੌਜ ਦੀ ਪ੍ਰੈੱਸ ਕਾਨਫਰੰਸ, ਵਿਦੇਸ਼ ਸਕੱਤਰ ਬੋਲੇ- ਪਾਕਿ ''ਚ ਅੱਤਵਾਦੀ ਸੁਰੱਖਿਅਤ
Wednesday, May 07, 2025 - 11:10 AM (IST)

ਨਵੀਂ ਦਿੱਲੀ- ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਨੇ ਭਾਰਤ ਨੂੰ ਸਖ਼ਤ ਜਵਾਬ ਦੇਣ ਲਈ ਮਜ਼ਬੂਰ ਕੀਤਾ। ਭਾਰਤ ਨੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ 1.44 ਵਜੇ ਪਾਕਿਸਤਾਨ ਦੇ ਅੰਦਰ 9 ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ। ਇਨ੍ਹਾਂ ਟਿਕਾਣਿਆਂ ਵਿਚ ਬਹਾਵਲਪੁਰ, ਮੁਰੀਦਕੇ, ਗੁਲਪੁਰ, ਕੋਟਲੀ, ਮੁਜ਼ੱਫਰਾਬਾਦ ਅਤੇ ਹੋਰ ਸ਼ਾਮਲ ਸ। ਇਨ੍ਹਾਂ ਹਮਲਿਆਂ ਨੂੰ 'ਆਪ੍ਰੇਸ਼ਨ ਸਿੰਦੂਰ' ਦਾ ਨਾਂ ਦਿੱਤਾ ਗਿਆ।
'ਆਪ੍ਰੇਸ਼ਨ ਸਿੰਦੂਰ' 'ਤੇ ਫ਼ੌਜ, ਏਅਰਫੋਰਸ ਅਤੇ ਵਿਦੇਸ਼ ਸਕੱਤਰ ਨੇ ਪ੍ਰੈੱਸ ਕਾਨਫਰੰਸ ਕੀਤੀ। ਵਿਦੇਸ਼ ਸਕੱਤਰ ਵਿਕ੍ਰਮ ਮਿਸਰੀ, ਵਿੰਗ ਕਮਾਂਡਰ ਵਯੋਮਿਕਾ ਸਿੰਘ ਅਤੇ ਕਰਨਲ ਸੋਫੀਆ ਕੁਰੈਸ਼ੀ ਨੇ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ 'ਤੇ ਭਾਰਤ ਦੀ ਕਾਰਵਾਈ ਦੀ ਜਾਣਕਾਰੀ ਦਿੱਤੀ। ਵਿਦੇਸ਼ ਸੱਕਤਰ ਨੇ ਕਿਹਾ ਕਿ ਪਹਿਲਗਾਮ ਹਮਲੇ ਦਾ ਮਕਸਦ ਜੰਮੂ-ਕਸ਼ਮੀਰ ਦੇ ਸਮਾਜਿਕ ਹਾਲਾਤ ਵਿਚ ਖਲਲ ਪੈਦਾ ਕਰਨਾ ਸੀ, ਜਿੱਥੇ ਹੁਣ ਵਿਕਾਸ ਹੋ ਰਿਹਾ ਹੈ। ਪਹਿਲਗਾਮ ਹਮਲੇ ਦਾ ਉਦੇਸ਼ ਫਿਰਕੂ ਸਦਭਾਵਨਾ ਨੂੰ ਵਿਗਾੜਨਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਅੱਤਵਾਦੀ ਸੁਰੱਖਿਅਤ ਹਨ।