ਸੰਯੁਕਤ ਰਾਸ਼ਟਰ ਮੁਖੀ ਵੱਲੋਂ ਅੱਤਵਾਦੀ ਹਮਲੇ ਦੀ ਨਿੰਦਾ, ਐੱਸ. ਜੈਸ਼ੰਕਰ ਨਾਲ ਫੋਨ 'ਤੇ ਕੀਤੀ ਗੱਲ

Tuesday, Apr 29, 2025 - 11:39 PM (IST)

ਸੰਯੁਕਤ ਰਾਸ਼ਟਰ ਮੁਖੀ ਵੱਲੋਂ ਅੱਤਵਾਦੀ ਹਮਲੇ ਦੀ ਨਿੰਦਾ, ਐੱਸ. ਜੈਸ਼ੰਕਰ ਨਾਲ ਫੋਨ 'ਤੇ ਕੀਤੀ ਗੱਲ

ਵੈੱਬ ਡੈਸਕ : ਸੰਯੁਕਤ ਰਾਸ਼ਟਰ ਮੁਖੀ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਅੱਜ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਸਬੰਧ ਵਿਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲ ਕੀਤੀ ਤੇ ਕਾਨੂੰਨੀ ਤਰੀਕਿਆਂ ਰਾਹੀਂ ਇਨ੍ਹਾਂ ਹਮਲਿਆਂ ਲਈ ਜਵਾਬਦੇਹੀ ਅਤੇ ਨਿਆਂ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਮੰਗਲਵਾਰ ਨੂੰ ਯੂਐੱਨ ਮੁਖੀ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਖਾਲਿਸਤਾਨ, ਵਪਾਰ, ਮਾੜੇ ਸਬੰਧ...! ਕੀ ਭਾਰਤ ਨਾਲ ਰਿਸ਼ਤੇ ਸੁਧਾਰ ਸਕਣਗੇ ਨਵੇਂ ਕੈਨੇਡੀਅਨ PM?

ਬੁਲਾਰੇ ਦੇ ਬਿਆਨ ਅਨੁਸਾਰ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ 'ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਅਜਿਹੇ ਕਿਸੇ ਵੀ ਟਕਰਾਅ ਤੋਂ ਬਚਣ ਦੀ ਲੋੜ 'ਤੇ ਜ਼ੋਰ ਦਿੱਤਾ ਜਿਸ ਦੇ ਦੁਖਦਾਈ ਨਤੀਜੇ ਨਿਕਲ ਸਕਦੇ ਹਨ। ਉਨ੍ਹਾਂ ਨੇ ਤਣਾਅ ਘਟਾਉਣ ਦੇ ਯਤਨਾਂ ਵਿੱਚ ਆਪਣੇ ਦਫ਼ਤਰ ਦੀ ਮਦਦ ਦੀ ਵੀ ਪੇਸ਼ਕਸ਼ ਕੀਤੀ ਹੈ।

ਇਸ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰੀ ਨੇ ਵੀ ਦੋਵਾਂ ਵਿਚਾਲੇ ਹੋਈ ਗੱਲਬਾਤ ਬਾਰੇ ਐਕਸ ਉੱਤੇ ਪਾਈ ਇਕ ਪੋਸਟ ਵਿਚ ਕਿਹਾ ਕਿ @UN SG @antonioguterres ਤੋਂ ਇੱਕ ਫੋਨ ਆਇਆ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਉਨ੍ਹਾਂ ਦੀ ਸਪੱਸ਼ਟ ਨਿੰਦਾ ਦੀ ਸ਼ਲਾਘਾ। ਜਵਾਬਦੇਹੀ ਦੀ ਮਹੱਤਤਾ 'ਤੇ ਸਹਿਮਤ ਹਾਂ। ਭਾਰਤ ਇਸ ਹਮਲੇ ਦੇ ਦੋਸ਼ੀਆਂ, ਯੋਜਨਾਕਾਰਾਂ ਅਤੇ ਸਮਰਥਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਦ੍ਰਿੜ ਹੈ।

ਮੋਗਾ ਦੇ ਦੋ ਨੌਜਵਾਨਾਂ ਨੇ ਕੈਨੇਡਾ ਚੋਣਾਂ 'ਚ ਗੱਡਿਆ ਜਿੱਤ ਦਾ ਝੰਡਾ

ਜ਼ਿਕਰਯੋਗ ਹੈ ਕਿ ਸੁਰੱਖਿਆ ਪ੍ਰੀਸ਼ਦ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਵੀ ਸਖ਼ਤ ਨਿੰਦਾ ਕੀਤੀ ਹੈ, ਜਿਸ ਵਿੱਚ 26 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News