ਜੀ-20 ਸਿਖਰ ਸੰਮੇਲਨ ਤੋਂ ਬਾਅਦ ਕਸ਼ਮੀਰ ''ਚ ਸ਼ੂਟਿੰਗ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਨਿਰਮਾਤਾ

Sunday, Aug 20, 2023 - 12:48 PM (IST)

ਜੀ-20 ਸਿਖਰ ਸੰਮੇਲਨ ਤੋਂ ਬਾਅਦ ਕਸ਼ਮੀਰ ''ਚ ਸ਼ੂਟਿੰਗ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਨਿਰਮਾਤਾ

ਸ਼੍ਰੀਨਗਰ- ਜੀ-20 ਸਿਖਰ ਸੰਮੇਲਨ ਦੇ ਸਫ਼ਲ ਆਯੋਜਨ ਤੋਂ ਬਾਅਦ ਕਸ਼ਮੀਰ 'ਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਕਾਫ਼ੀ ਵਧੀ ਹੈ। ਉੱਥੇ ਹੀ ਵਿਦੇਸ਼ੀ ਫ਼ਿਲਮ ਨਿਰਮਾਤਾ ਵੀ ਸ਼ੂਟਿੰਗ ਲਈ ਜੰਮੂ ਕਸ਼ਮੀਰ ਆਉਣਾ ਚਾਹੁੰਦੇ ਹਨ। ਸ਼੍ਰੀਨਗਰ 'ਚ ਹੋਣ ਵਾਲੇ ਅੰਤਰਰਾਸ਼ਟਰੀ ਫ਼ਿਲਮ ਫੈਸਟਿਵਲ ਲਈ ਕਈ ਦੇਸ਼ਾਂ ਤੋਂ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ। ਮਹਾਉਤਸਵ ਦੇ ਡਾਇਰੈਕਟਰ ਵਿਦੇਸ਼ੀ ਫ਼ਿਲਮ ਨਿਰਮਾਤਾਵਾਂ ਦੀਆਂ ਐਪਲੀਕੇਸ਼ਨਾਂ ਨਾਲ ਖੁਸ਼ ਹਨ।

ਅਕਤੂਬਰ 'ਚ ਸ਼੍ਰੀਨਗਰ 'ਚ ਹੋਣ ਵਾਲੇ ਫ਼ਿਲਮ ਮਹਾਉਤਸਵ 'ਚ ਫ਼ਿਲਮਾਂ ਨੂੰ ਪ੍ਰਦਰਸ਼ਿਤ ਕਰਨ ਲਈ ਕਈ ਵਿਦੇਸ਼ੀਆਂ ਨੇ ਐਪਲੀਕੇਸ਼ਨਾਂ ਭੇਜੀਆਂ ਹਨ। ਦੱਸਣਯੋਗ ਹੈ ਕਿ 2 ਦਿਨਾ ਫ਼ਿਲਮ ਮਹਾਉਤਸਵ 25 ਅਤੇ 26 ਅਕਤੂਬਰ ਨੂੰ ਸ਼੍ਰੀਨਗਰ ਦੇ ਟੈਗੋਰ ਹਾਲ 'ਚ ਹੋਵੇਗਾ। ਮਹਾਉਤਸਵ ਦੇ ਡਾਇਰੈਕਟਰ ਰੋਹਿਤ ਭੱਟ ਨੇ ਕਿਹਾ ਕਿ ਇਸ ਸਾਲਾਨਾ ਮਹਾਉਤਸਵ ਲਈ ਅਸੀਂ ਪਰੰਪਰਾ ਅਨੁਸਾਰ ਵਿਦੇਸ਼ ਤੋਂ ਵੀ ਐਪਲੀਕੇਸ਼ਨਾਂ ਮੰਗੀਆਂ ਸਨ। ਐਪਲੀਕੇਸ਼ਨ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ 17 ਅਗਸਤ ਤੋਂ 15 ਸਤੰਬਰ ਤੱਕ ਤੈਅ ਕੀਤੀ ਹੈ। ਹੁਣ ਤੋਂ ਹੀ ਸਾਨੂੰ ਵਿਦੇਸ਼ ਤੋਂ ਐਪਲੀਕੇਸ਼ਨਾਂ ਮਿਲਣ ਲੱਗੀਆਂ ਹਨ। ਰੋਹਿਤ ਭੱਟ ਨੇ ਕਿਹਾ ਕਿ 24 ਘੰਟਿਆਂ ਦੌਰਾਨ ਸਾਨੂੰ 30 ਦੇਸ਼ਾਂ ਜਿਨ੍ਹਾਂ 'ਚ ਅਮਰੀਕਾ, ਰੂਸ, ਚੀਨ, ਪਾਕਿਸਤਾਨ, ਇੰਡੋਨੇਸ਼ੀਆ, ਇਰਾਨ ਅਤੇ ਜਰਮਨੀ ਸ਼ਾਮਲ ਹਨ, ਤੋਂ 160 ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ। ਇੰਨੀ ਵੱਡੀ ਗਿਣੀ 'ਚ ਐਪਲੀਕੇਸ਼ਨ ਪ੍ਰਾਪਤ ਕਰ ਕੇ ਉਨ੍ਹਾਂ ਨੂੰ ਸ਼ਾਰਟ ਲਿਸਟ ਕਰਨਾ ਸਾਡੇ ਲਈ ਸੰਭਵ ਨਹੀਂ ਸੀ। ਮਜ਼ਬੂਰਨ ਐਪਲੀਕੇਸ਼ਨ ਦਾਖ਼ਲ ਕਰਨ ਦੀ ਤਾਰੀਖ਼ ਨੂੰ ਇੱਥੇ ਖ਼ਤਮ ਕਰਨਾ ਪਿਆ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News