ਵਿਦੇਸ਼ ਮੰਤਰੀ ਜੈਸ਼ੰਕਰ ਜਾਣਗੇ ਪਾਕਿਸਤਾਨ, ਜਾਣੋ ਕਿਉਂ ਜਾ ਰਹੇ ਹਨ ਗੁਆਂਢੀ ਦੇਸ਼

Friday, Oct 04, 2024 - 05:29 PM (IST)

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ 'ਚ ਹਿੱਸਾ ਲੈਣ ਲਈ ਪਾਕਿਸਤਾਨ ਜਾਣਗੇ। ਵਿਦੇਸ਼ ਮੰਤਰਾਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਵਾਰ ਐੱਸ.ਸੀ.ਓ. ਸਿਖਰ ਸੰਮੇਲਨ ਦੀ ਮੇਜ਼ਬਾਨੀ ਪਾਕਿਸਤਾਨੀ ਕਰ ਰਿਹਾ ਹੈ। ਇਹ ਬੈਠਕ 15-16 ਅਕਤੂਬਰ ਨੂੰ ਹੋਵੇਗੀ। ਪਾਕਿਸਤਾਨ ਕੋਲ ਐੱਸ.ਸੀ.ਓ. ਦੇ ਕਾਊਂਸਿਲ ਆਫ਼ ਹੈੱਡਸ ਆਫ਼ ਗਵਰਨਮੈਂਟ ਦੀ ਪ੍ਰਧਾਨਗੀ ਹੈ ਜੋ ਰੋਟੇਟ ਹੁੰਦੀ ਰਹਿੰਦੀ ਹੈ। ਆਪਣੇ ਕਾਰਜਕਾਲ 'ਚ ਉਹ ਅਕਤੂਬਰ 'ਚ 2 ਦਿਨਾ ਐੱਸ.ਸੀ.ਓ. ਹੈੱਡਸ ਆਫ਼ ਗਵਰਨਮੈਂਟ ਮੀਟਿੰਗ ਦੀ ਮੇਜ਼ਬਾਨੀ ਕਰੇਗੀ। ਇਸ ਤੋਂ ਪਹਿਲਾਂ ਅਗਸਤ 'ਚ ਪਾਕਿਸਤਾਨ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਕਤੂਬਰ 'ਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ ਦੀ ਕਾਊਂਸਿਲ ਆਫ਼ ਹੈੱਡਸ ਆਫ਼ ਗਵਰਨਮੈਂਟ ਦੀ ਬੈਠਕ 'ਚ ਸੱਦਾ ਦਿੱਤਾ ਸੀ।

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੀ ਬੁਲਾਰਾ ਮੁਮਤਾ ਜ਼ਹਰਾ ਬਲੂਚ ਨੇ ਕਿਹਾ ਸੀ ਕਿ 15-16 ਅਕਤੂਬਰ ਨੂੰ ਹੋਣ ਵਾਲੀ ਬੈਠਕ 'ਚ ਹਿੱਸਾ ਲੈਣ ਲਈ ਮੈਂਬਰ ਦੇਸ਼ਾਂ ਦੇ ਮੁਖੀਆਂ ਨੂੰ ਸੱਦਾ ਭੇਜਿਆ ਗਿਆ ਹੈ। ਇਸੇ ਦੇ ਅਧੀਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਦੇਸ਼ਾਂ ਨੇ ਪਹਿਲੇ ਹੀ ਬੈਠਕ 'ਚ ਹਿੱਸੇਦਾਰੀ ਦੀ ਪੁਸ਼ਟੀ ਕਰ ਦਿੱਤੀ ਹੈ, ਜਿਸ ਬਾਰੇ ਉੱਚਿਤ ਸਮੇਂ 'ਤੇ ਜਾਣਕਾਰੀ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਤੋਂ ਪਹਿਲੇ ਮੰਤਰੀ ਪੱਧਰੀ ਵਾਰਤਾ ਅਤੇ ਸੀਨੀਅਰ ਅਧਿਕਾਰੀਆਂ ਦੀ ਕਈ ਦੌਰ ਦੀਆਂ ਬੈਠਕਾਂ ਹੋਣਗੀਆਂ। ਇਸ 'ਚ ਮੈਂਬਰ ਦੇਸ਼ਾਂ ਵਿਚਾਲੇ ਵਿੱਤੀ, ਆਰਥਿਕ, ਸਮਾਜਿਕ-ਸੰਸਕ੍ਰਿਤਕ ਅਤੇ ਮਨੁੱਖੀ ਸਹਿਯੋਗ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਐੱਸ.ਸੀ.ਓ. 'ਚ ਭਾਰਤ, ਚੀਨ, ਰੂਸ, ਪਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ ਅਤੇ ਉਜਬੇਕਿਸਤਾਨ ਸ਼ਾਮਲ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


DIsha

Content Editor

Related News