ਕਸ਼ਮੀਰ ਦੀ ਖੂਬਸੂਰਤੀ ਦੇ ਮੁਰੀਦ ਹੋਏ ਵਿਦੇਸ਼ੀ ਡਿਪਲੋਮੈਟ, ਇਤਿਹਾਸਕ ਦਰਗਾਹ ਦਾ ਕੀਤਾ ਦੌਰਾ

Thursday, Feb 18, 2021 - 09:32 PM (IST)

ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦਾ ਸਾਲ 2019 ਵਿੱਚ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਉੱਥੇ ਦੇ ਹਾਲਾਤ ਦਾ ਜਾਇਜ਼ਾ ਲੈਣ ਫ਼ਰਾਂਸ, ਯੂਰੋਪੀ ਸੰਘ ਅਤੇ ਮਲੇਸ਼ੀਆ ਸਮੇਤ 24 ਦੇਸ਼ਾਂ ਦੇ ਰਾਜਦੂਤਾਂ ਦਾ ਇੱਕ ਵਫ਼ਦ ਦੋ ਦਿਨਾਂ ਦੌਰੇ 'ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪਹੁੰਚਿਆ ਹੈ। ਆਪਣੀ ਯਾਤਰਾ ਦੇ ਦੂਜੇ ਦਿਨ ਉਨ੍ਹਾਂ ਨੇ ਜੰਮੂ-ਕਸ਼ਮੀਰ ਹਾਈ ਕੋਰਚ ਦੇ ਮੁੱਖ ਜੱਜ ਪੰਕਜ ਮਿੱਤਲ ਨਾਲ ਮੁਲਾਕਾਤ ਕੀਤੀ।

ਲੇਖਕਾਂ ਅਤੇ ਕਲਾਕਾਰਾਂ ਨਾਲ ਕੀਤੀ ਮੁਲਾਕਾਤ
ਉਥੇ ਹੀ ਇਸ ਤੋਂ ਇੱਕ ਦਿਨ ਪਹਿਲਾਂ 24 ਵਿਦੇਸ਼ੀ ਡਿਪਲੋਮੈਟਾਂ ਨੇ ਆਪਣੀ ਯਾਤਰਾ ਦੇ ਪਹਿਲੇ ਦਿਨ ਬੁੱਧਵਾਰ ਨੂੰ ਇੱਥੇ ਡਲ ਝੀਲ ਦੇ ਸੰਮੇਲਨ ਪਰਿਸਰ ਦੇ ਅੰਦਰ ਸਥਿਤ ਸੰਗੀਤਕ ਫੁਹਾਰੇ ਵਿੱਚ ਲੇਖਕਾਂ ਅਤੇ ਕਲਾਕਾਰਾਂ ਨਾਲ ਮੁਲਾਕਾਤ ਕੀਤੀ। ਯੂਰੋਪ, ਏਸ਼ੀਆ, ਦੱਖਣੀ ਅਮਰੀਕਾ ਅਤੇ ਅਫਰੀਕਾ ਦੇ ਵੱਖ-ਵੱਖ ਦੇਸ਼ਾਂ ਦੇ ਡਿਪਲੋਮੈਟ ਇਤਿਹਾਸਕ ਹਜ਼ਰਤਬਲ ਦਰਗਾਹ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਖੇਤਰ ਵਿੱਚ ਮਿੱਟੀ ਦੇ ਭਾਂਡੇ ਬਣਾਉਣ ਦੀ ਕਲਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਾਇਮਾ ਸ਼ਫੀ, ਸਾਮਾਜਕ ਕਰਮਚਾਰੀ ਰੇਂਜੁ ਸ਼ਾਹ ਅਤੇ ਪਸ਼ਮੀਨਾ ਕਾਲੀਨ 'ਤੇ ਕਾਰੀਗਰੀ ਕਰਨ ਵਾਲੇ ਸ਼ਾਹਨਵਾਜ ਸਮੇਤ ਕਈ ਕਲਾਕਾਰਾਂ ਨਾਲ ਗੱਲਬਾਤ ਕੀਤੀ।

ਰਾਜਦੂਤਾਂ ਨੇ ਮਿੱਟੀ ਦੇ ਭਾਂਡਿਆਂ ਵਿੱਚ ਵਿਖਾਈ ਰੁਚੀ 
ਸੰਗੀਤਕਾਰ ਡਾ. ਸ਼ਾਇਸਤਾ ਅਹਿਮਦ, ਕਵੀ ਨਿਗਹਤ ਸਾਹਿਬਾ ਅਤੇ ਲੇਖਕ ਨਿਲੋਫਰ ਬਾਜ ਨਹਵੀ, ਨਿਗਹਤ ਨਜ਼ਰ ਅਤੇ ਨੁਸਰਤ ਇਕਬਾਲ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ। ਇਸ ਪ੍ਰੋਗਰਾਮ ਦਾ ਮਕਸਦ ਵਿਦੇਸ਼ੀ ਪ੍ਰਤੀਨਿਧੀਆਂ ਨੂੰ ਕਸ਼ਮੀਰ ਦੀ ਖੁਸ਼ਹਾਲ ਸਭਿਆਚਾਰਕ ਵਿਰਾਸਤ ਤੋਂ ਜਾਣੂ ਕਰਵਾਉਣਾ ਸੀ। ਦਸਤਕਾਰੀ ਅਤੇ ਸੈਰ ਸਪਾਟਾ ਵਿਭਾਗ ਦੇ ਅਧਿਕਾਰੀਆਂ ਅਤੇ ਕੁੱਝ ਨੇਤਾਵਾਂ ਨੂੰ ਡਿਪਲੋਮੈਟਾਂ ਨਾਲ ਗੱਲਬਾਤ ਕਰਦੇ ਵੇਖਿਆ ਗਿਆ। ਫ਼ਰਾਂਸ ਦੇ ਰਾਜਦੂਤ ਇਮੈਨੁਅਲ ਲੇਨੈਨ ਅਤੇ ਕਿਊਬਾ ਦੇ ਰਾਜਦੂਤ ਆਸਕੇ ਜੇ ਮਾਰਟਿਨੇਜ ਕੋਰਡੋਵਸ ਨੇ ਦਸਤਕਾਰੀ ਖਾਸ ਤੌਰ 'ਤੇ ਮਿੱਟੀ ਦੇ ਭਾਂਡਿਆਂ ਵਿੱਚ ਕਾਫ਼ੀ ਰੁਚੀ ਵਿਖਾਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News