ਮਨਾਲੀ ’ਚ ਬੱਦਲ ਫਟਿਆ, ਕਾਰ ’ਤੇ ਪੱਥਰ ਡਿੱਗਣ ਨਾਲ ਜੋੜੇ ਦੀ ਮੌਤ

Saturday, Aug 01, 2026 - 04:05 AM (IST)

ਮਨਾਲੀ ’ਚ ਬੱਦਲ ਫਟਿਆ, ਕਾਰ ’ਤੇ ਪੱਥਰ ਡਿੱਗਣ ਨਾਲ ਜੋੜੇ ਦੀ ਮੌਤ

ਸ਼ਿਮਲਾ/ਆਨੀ (ਸੰਤੋਸ਼/ਨਿ.ਸ.) : ਹਿਮਾਚਲ ’ਚ ਮਾਨਸੂਨ ਇਕ ਵਾਰ ਫਿਰ ਭਿਆਨਕ ਰੂਪ ਦਿਖਾ ਰਿਹਾ ਹੈ। ਕੁੱਲੂ ਜ਼ਿਲ੍ਹੇ ਦੇ ਮਨਾਲੀ ਦੀ ਬੁਰੂਆ ਪੰਚਾਇਤ ਦੇ ਸ਼ਿਲਿੰਗ ਨਾਲੇ ਵਿਚ ਬੱਦਲ ਫਟਣ ਨਾਲ ਭਾਰੀ ਤਬਾਹੀ ਮਚੀ ਹੈ। ਪਾਣੀ ਅਤੇ ਮਲਬਾ ਸਿੱਧਾ ਸੇਬਾਂ ਦੇ ਬਾਗਾਂ ਵਿਚ ਵੜ ਗਿਆ, ਜਿਸ ਨਾਲ 100 ਤੋਂ ਵੱਧ ਸੇਬਾਂ ਦੇ ਬੂਟੇ ਰੁੜ੍ਹ ਗਏ ਅਤੇ ਕਈ ਬਾਗ ਪੂਰੀ ਤਰ੍ਹਾਂ ਮਲਬੇ ਹੇਠ ਦੱਬ ਗਏ। ਉੱਥੇ ਹੀ, ਆਨੀ ’ਚ ਰਾਣਾਬਾਗ-ਦੇਹੁਰੀ ਸੜਕ ’ਤੇ ਕਰੋਈਗਾੜ ਨੇੜੇ ਇਕ ਦਰਦਨਾਕ ਹਾਦਸਾ ਵਾਪਰਿਆ। ਪਹਾੜੀ ਤੋਂ ਡਿੱਗੇ ਪੱਥਰਾਂ ਦੀ ਲਪੇਟ ਵਿਚ ਆਉਣ ਨਾਲ ਕਾਰ ਅਸੰਤੁਲਿਤ ਹੋ ਕੇ ਖੱਡ ਵਿਚ ਡਿੱਗ ਗਈ। ਇਸ ਵਿਚ ਰਾਮਪੁਰ ਦੇ ਨਿੱਜੀ ਹਸਪਤਾਲ ’ਚ ਕੰਮ ਕਰਦੇ ਡਾ. ਬ੍ਰਿਜ ਲਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਧੀ ਭਵਿਆ ਜ਼ਖਮੀ ਹੋ ਗਈ।

ਇਹ ਵੀ ਪੜ੍ਹੋ : ਜਨਮ ਤੇ ਮੌਤ ਦੀ ਰਜਿਸਟ੍ਰੇਸ਼ਨ 'ਚ ਦੇਰੀ ਹੁਣ ਪਵੇਗੀ ਭਾਰੀ, ਲਗਾਉਣੇ ਪੈ ਸਕਦੇ ਹਨ ਕੋਰਟ ਦੇ ਚੱਕਰ

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕ ਮੌਕੇ ’ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਲੋਕਾਂ ਨੇ ਜ਼ਖਮੀ ਕੁੜੀ ਨੂੰ ਖੱਡ ’ਚੋਂ ਬਾਹਰ ਕੱਢ ਕੇ ਤੁਰੰਤ ਸਿਵਲ ਹਸਪਤਾਲ ਆਨੀ ਪਹੁੰਚਾਇਆ। ਬੀ. ਐੱਮ. ਓ. ਆਨੀ ਡਾ. ਭਾਗਵਤ ਮਹਿਤਾ ਨੇ ਦੱਸਿਆ ਕਿ ਜ਼ਖਮੀ ਕੁੜੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਆਈ. ਜੀ. ਐੱਮ. ਸੀ. ਸ਼ਿਮਲਾ ਰੈਫਰ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News