ਫ਼ੌਜ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਅਸਫ਼ਲ, 2 ਅੱਤਵਾਦੀ ਢੇਰ

Saturday, Oct 05, 2024 - 10:31 AM (IST)

ਫ਼ੌਜ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਅਸਫ਼ਲ, 2 ਅੱਤਵਾਦੀ ਢੇਰ

ਸ਼੍ਰੀਨਗਰ (ਭਾਸ਼ਾ)- ਭਾਰਤੀ ਫ਼ੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਸੁਰੱਖਿਆ ਫ਼ੋਰਸਾਂ ਨੇ ਅਸਫ਼ਲ ਕਰ ਦਿੱਤਾ। ਜਿਸ 'ਚ 2 ਅੱਤਵਾਦੀ ਮਾਰੇ ਗਏ। ਫ਼ੌਜ ਦੀ ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਕਿਹਾ,''ਚੱਲ ਰਹੀ ਮੁਹਿੰਮ 'ਚ ਸੁਰੱਖਿਆ ਫ਼ੋਰਸਾਂ ਨੇ 2 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ।''

ਇਹ ਵੀ ਪੜ੍ਹੋ : ਗੂਗਲ 'ਤੇ ਮਾਰੀ ਸਰਚ, ਖਾਤੇ 'ਚੋਂ ਉੱਡ ਗਏ 6 ਲੱਖ ਰੁਪਏ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਕੋਰ ਨੇ ਪਹਿਲੇ ਐਕਸ 'ਤੇ ਇਕ ਪੋਸਟ 'ਚ ਕਿਹਾ ਸੀ ਕਿ ਕੁਪਵਾੜਾ ਦੇ ਗੁਗਲਧਾਰ 'ਚ ਸ਼ੱਕੀ ਗਤੀਵਿਧੀ ਦੇਖਣ ਤੋਂ ਬਾਅਦ ਫ਼ੌਜੀਆਂ ਵਿਚਾਲੇ ਗੋਲੀਬਾਰੀ ਸ਼ੁਰੂ ਕਰ ਹੋ ਗਈ। ਫ਼ੌਜ ਨੇ ਕਿਹਾ ਕਿ ਉਸ ਨੂੰ ਮੁਕਾਬਲਾ ਖੇਤਰ ਨਾਲ ਯੁੱਧ ਵਰਗੇ ਭੰਡਾਰ ਮਿਲੇ ਹਨ, ਜਿਨ੍ਹਾਂ ਦੀ ਅਜੇ ਵੀ ਤਲਾਸ਼ੀ ਲਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News